ਜਲੰਧਰ, 17 ਜੂਨ (ਡਾ.ਜਤਿੰਦਰ ਸਾਬੀ)-ਪੰਜਾਬ ਦੇ ਸਕੂਲੀ ਖ਼ਿਡਾਰੀਆਂ ਤੇ ਪੰਜਾਬ ਦੇ ਖੇਡ ਸੈਂਟਰਾਂ 'ਚ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਪੰਦਰਵਾੜਾ ਬੀਤ ਗਿਆ ਹੈ¢ ਪੇਂਡੂ ਤੇ ਸ਼ਹਿਰੀ ਖੇਤਰ ਦੇ ਖਿਡਾਰੀ ਇਨ੍ਹਾਂ ਦਿਨਾਂ 'ਚ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨਤਾ ਕਾਰਨ ਘਰਾਂ 'ਚ ਵਿਹਲੇ ਬੈਠੇ ਮੋਬਾਈਲ ਫੋਨਾਂ ਉਪਰ ਰੀਲਾਂ ਬਣਾ ਕੇ ਆਪਣੇ ਮਾਨਸਿਕ ਸੰਤੁਲਨ ਨੂੰ ਖੁੰਢਾਂ ਕਰ ਰਹੇ ਹਨ¢ ਜਿਥੇ ਇਨ੍ਹਾਂ ਦਿਨਾਂ ਵਿਚ ਪੰਜਾਬ ਸਰਕਾਰ ਲੁਧਿਆਣਾ ਵਿਖੇ ਜ਼ਿਮਨੀ ਚੋਣਾਂ ਵਿੱਚ ਵਿਅਸਤ ਹੈ | ਉਥੇ ਖੇਡਾਂ ਨਾਲ ਸਬੰਧਤ ਅਧਿਆਪਕ ਆਪਣੇ ਘਰੇਲੂ ਕੰਮਾਂ ਕਾਰਾਂ ਕਾਰਣ ਜਾਂ ਤਾਂ ਸੈਰ ਸਪਾਟਾ ਕਰਨ ਠੰਢੀਆਂ ਥਾਵਾਂ ਦੀਆਂ ਯਾਤਰਾਵਾਂ ਕਰਨ 'ਚ ਵਿਚ ਮਸ਼ਰੂਫ ਹਨ ਜਾਂ ਐਕਸ ਇੰਡੀਆ ਲੀਵ ਲੈ ਕੇ ਵਿਦੇਸ਼ਾਂ 'ਚ ਘੁੰਮ ਰਹੇ ਹਨ¢ ਖੇਡ ਵਿਭਾਗ ਪੰਜਾਬ ਵਲੋਂ ਭਾਵੇਂ ਅਪ੍ਰੈਲ ਮਹੀਨੇ 'ਚ ਗੈਰ ਰਿਹਾਇਸ਼ੀ ਖੇਡ ਵਿੰਗ ਤੇ ਰਿਹਾਇਸ਼ੀ ਖੇਡ ਵਿੰਗ ਲਈ ਖਿਡਾਰੀਆਂ ਦੀ ਚੋਣ ਕਰ ਲਈ ਸੀ¢ ਪਰ ਦੂਰਅੰਦੇਸ਼ੀ ਸੋਚ ਦੀ ਘਾਟ ਕਾਰਨ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਘਰਾਂ 'ਚ ਵਿਹਲੇ ਬੈਠੇ ਖਿਡਾਰੀਆਂ ਨੂੰ ਗਰਾੳਾੂਡਾਂ ਵਿੱਚ ਲਿਆਉਣ ਦੀ ਨੀਤੀ ਲਾਗੂ ਕਰਵਾਉਣ ਵਿੱਚ ਅਸਫ਼ਲ ਰਹੀ ਹੈ¢ ਖੇਡ ਹਲਕਿਆਂ 'ਚ ਲੰਮੇ ਸਮੇਂ ਤੋਂ ਜੁੜੇ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਨਿਰਾਸ਼ਾਜਨਕ ਹਾਲਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਨਾਂ ਤਾਂ ਖੇਡ ਮੰਤਰੀ ਪੰਜਾਬ ਤੇ ਨਾ ਹੀਂ ਸਿੱਖਿਆ ਮੰਤਰੀ ਪੰਜਾਬ ਦੇ ਏਜੰਡੇ ਉਪਰ ਪੰਜਾਬ ਦੇ ਖਿਡਾਰੀਆਂ ਦਾ ਭਵਿੱਖ ਸਵਾਰਨ ਦੀ ਕੋਈ ਯੋਜਨਾ ਹੈ¢ ਪੁਰਾਣੇ ਸਮਿਆਂ 'ਚ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਖਿਡਾਰੀਆਂ ਦੇ ਪਹਾੜੀ ਇਲਾਕਿਆਂ 'ਚ ਸੁੰਦਰ ਨਗਰ ਆਦਿ 'ਚ ਸਾਰੀਆਂ ਖੇਡਾਂ ਦੇ ਫਿਟਨੈਂਸ ਕੈਂਪ ਲਗਾਏ ਜਾਂਦੇ ਸਨ¢ ਜਿਸ ਨਾਲ ਪੰਜਾਬ ਨੈਸ਼ਨਲ ਸਕੂਲ ਖੇਡਾਂ 'ਚ ਪਹਿਲੇ ਤਿੰਨ ਸਥਾਨਾਂ ਵਿੱਚ ਸਨਮਾਨ ਯੋਗ ਮੈਡਲ ਜਿੱਤ ਕੇ ਸ਼ੁਮਾਰ ਹੁੰਦਾ ਸੀ | ਅੱਜ ਪੰਜਾਬ ਲਗਾਤਾਰ ਪੱਛੜਦਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਣ ਖੇਲੋ ਇੰਡੀਆ ਯੂਥ ਖੇਡਾਂ ਪਟਨਾ ਸਾਹਿਬ ਵਿਖੇ 13ਵੀਂ ਪੁਜੀਸ਼ਨ ਪ੍ਰਾਪਤ ਕਰਕੇ ਪੰਜਾਬ ਨੂੰ ਨਮੋਸ਼ੀ ਵਾਲੀ ਸਥਿਤੀ 'ਤੇ ਧੱਕ ਦਿੱਤਾ ਹੈ¢ ਪਿਛਲੇ ਦਸ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਰਹੇ ਕੁਆਲੀਫਾਈਡ ਕੋਚਾਂ ਨੂੰ ਪੱਕੇ ਕਰਨ ਦੀ ਬਜਾਏ ਉਨ੍ਹਾਂ ਦੇ ਟ੍ਰੇਂਡ ਕੀਤੇ ਸ਼ਾਗਰਿਦਾਂ ਨੂੰ ਪੱਕੀਆਂ ਆਸਾਮੀਆਂ 'ਤੇ ਰੈਗੂਲਰ ਕੋਚ ਭਰਤੀ ਕਰਕੇ ਜਿਥੇ ਪੰਜਾਬ ਦੇ ਸੂਝਵਾਨ ਖੇਡ ਅਧਿਆਪਕਾਂ ਲਈ ਉਚੇਰੀ ਖੇਡ ਸਿੱਖਿਆ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ | ਉਥੇ ਅਣ ਸਿਖਾਂਦਰੂਆਂ ਦੇ ਹੱਥ ਕਮਾਨ ਦੇ ਕੇ ਬਾਲ ਬੋਧ ਖਿਡਾਰੀਆਂ ਦੇ ਭਵਿੱਖ ਨਾਲ ਸ਼ਰੇਆਮ ਖਿਲਵਾੜ ਕਰਨ ਦਾ ਕੋਝਾ ਯਤਨ ਕੀਤਾ ਹੈ¢ ਪੁਰਾਣੇ ਕੋਚਾਂ ਨੇ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਵਿਚ ਆਪਣੀ ਮਨਮਰਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ¢ ਜਿਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ¢ਜੇਕਰ ਪੰਜਾਬ ਦੀਆਂ ਖੇਡਾਂ ਨੂੰ ਮੁੜ ਪੁਰਾਣੀਆਂ ਲੀਹਾਂ 'ਤੇ ਲੈ ਕੇ ਜਾਣਾ ਹੈ ਤਾਂ ਸਾਨੂੰ ਸੂਬੇ ਦੀਆਂ ਖੇਡਾਂ ਲਈ ਢੁੱਕਵੀ ਵਿਉਂਤਬੰਦੀ ਕਰਨੀ ਪਵੇਗੀ ਤੇ ਇਸ ਤਰ੍ਹਾਂ ਨਾਲ ਰੱਬ ਆਸਰੇ ਪੰਜਾਬ ਦੇ ਖਿਡਾਰੀਆਂ ਨੂੰ ਨਹੀਂ ਛੱਡ ਦੇਣਾ ਚਾਹੀਦਾ |