ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਬੀਤੇ ਦਿਨੀਂ ਸਥਾਨਕ ਮੁਹੱਲਾ ਕੋਟ ਰਾਮਦਾਸ ਵਿਖੇ ਵਾਪਰੀ ਘਟਨਾ ਦੇ ਸੰਬੰਧ 'ਚ ਦਰਜ ਕੀਤੇ ਗਏ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੌਂਸਲਰ ਪੁੱਤਰ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕੀਤੀ ਗਈ ਹੈ | ਕੌਂਸਲਰ ਪੁੱਤਰ ਜਤਿੰਦਰ ਜੋਨੀ ਨੇ ਕਿਹਾ ਕਿ ਉਕਤ ਖੇਤਰ 'ਚ ਜੋ ਮਾਮੂਲੀ ਵਿਵਾਦ ਹੋਇਆ ਸੀ, ਉਸ ਦਾ ਕਾਰਨ ਇਕ ਭਾਜਪਾ ਆਗੂ ਸੀ, ਜਿਸ ਦੀ ਸ਼ਹਿ 'ਤੇ ਬੇਕਸੂਰ ਲੋਕਾਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਵਿਚ 1-2 ਬਜ਼ੁਰਗ ਤੇ 2-3 ਕੁੜੀਆਂ ਦੇ ਨਾਂਅ ਵੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਇਤਰਾਜ਼ ਜ਼ਾਹਿਰ ਕਰਦੇ ਹੋਏ ਜਦੋਂ ਉੱਚ ਜਾਂਚ ਪੁਲਿਸ ਅਫ਼ਸਰਾਂ ਜ਼ਰੀਏ ਕਰਵਾਈ ਗਈ ਤਾਂ ਮਾਮਲੇ 'ਚ ਜੋ ਤੱਥ ਪੇਸ਼ ਕੀਤੇ ਗਏ ਸਨ, ਉਹ ਝੂਠੇ ਨਿਕਲੇ | ਉਨ੍ਹਾਂ ਕਿਹਾ ਕਿ ਪੁਲਿਸ ਮਹਿਕਮੇ ਵਲੋਂ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਰੱਦ ਕੀਤਾ ਜਾਵੇ |