14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ਼ਹੀਦ ਸਿੰਘਾਂ ਨੂੰ ਸਮਰਪਿਤ 48ਵਾਂ ਜੋੜ ਮੇਲਾ ਕਰਵਾਇਆ <br/>

ਧਾਰਮਿਕ ਸਮਾਗਮ ਦੌਰਾਨ ਢਾਡੀ ਜਥੇ ਨੂੰ ਸਿਰੋਪਾਓ ਭੇਟ ਕਰਦੇ ਹੋਏ ਬਾਬਾ ਗੁਰਦੇਵ ਸਿੰਘ ਤੇ ਹਾਜ਼ਰ ਸੰਗਤ | <br/> 18-06-2025
ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਸਿੰਘਾਂ ਦੀ ਯਾਦ 'ਚ ਗੁ: ਬਾਬਾ ਪੂਰਨ ਸਿੰਘ ਪਿੰਡ ਸੰਗਲ ਸੋਹਲ ਵਿਖੇ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ 48ਵਾਂ ਸਾਲਾਨਾ ਜੋੜ ਮੇਲ ਕਰਵਾਇਆ ਗਿਆ, ਜਿਸ 'ਚ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਉਤਸ਼ਾਹ ਨਾਲ ਹਾਜ਼ਰੀ ਭਰੀ ਗਈ | 3 ਦਿਨਾਂ ਤੋਂ ਚੱਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੀਬੀ ਦਮਨਵੀਰ ਕੌਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਉਚੇਚੇ ਤੌਰ 'ਤੇ ਪਹੁੰਚੇ ਭਾਈ ਭਾਈ ਬਲਦੇਵ ਸਿੰਘ (ਬਰਸਾਲਾਂ ਵਾਲੇ) ਦੇ ਢਾਡੀ ਜਥੇ ਵਲੋਂ ਢਾਡੀ ਕਲਾ ਰਾਹੀਂ ਗੁਰ ਇਤਿਹਾਸ ਤੋਂ ਇਕੱਤਰ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਗੁਰੂ ਘਰ ਦੇ ਸੇਵਕ ਬਾਬਾ ਗੁਰਦੇਵ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇਕੱਤਰ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਤੇ ਠੰਢੇ-ਮਿੱਠੇ ਜਲ ਤੇ ਠੰਡਿਆਂ ਦੀ ਛਬੀਲ ਲਗਾਈ ਗਈ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ ਸਮਾਗਮਾਂ ਦੀ ਸਫ਼ਲਤਾ ਪੁਰਵਕ ਸੰਪੂਰਨਤਾ ਲਈ ਸ਼ੁਕਰਾਨਾ ਸਮਾਗਮ <br/> ਅਗਲੀ ਖ਼ਬਰ ਦਰਜ ਮਾਮਲਾ ਰੱਦ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।