ਜਲੰਧਰ, 17 ਜੂਨ (ਪਵਨ ਖਰਬੰਦਾ)-ਸੇਂਟ ਸੋਲਜ਼ਰ ਗਰੁੱਪ ਦੀਆਂ ਵੱਖ-ਵੱਖ ਸਕੂਲ ਸ਼ਾਖਾਵਾਂ ਨੇ ਸਮਰ ਕੈਂਪ 'ਚ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲਾਂ ਵਲੋਂ ਸਮਰ ਕੈਂਪਾਂ 'ਚ ਬੱਚਿਆਂ ਨੇ ਆਪਣੇ ਦੋਸਤਾਂ ਨਾਲ ਡਾਂਸ, ਸੰਗੀਤਕ ਗਾਥਾ, ਸਾਡੇ ਸੂਰਜੀ ਸਿਸਟਮ ਬਾਰੇ ਸਿੱਖਣਾ, ਪੜ੍ਹਨਾ, ਅੰਗਰੇਜ਼ੀ ਲਿਖਣਾ ਤੇ ਮਜ਼ੇਦਾਰ ਗਤੀਵਿਧੀਆਂ, ਪੇਪਰ ਆਰਟ, ਸਵੈ-ਰੱਖਿਆ ਲਈ ਕਰਾਟੇ, ਅੱਗ ਤੋਂ ਬਿਨ੍ਹਾਂ ਖਾਣਾ ਪਕਾਉਣਾ, ਮੂਵੀ ਟਾਈਮ, ਬੀ ਯੂਅਰ ਸੁਪਰਹੀਰੋ ਆਦਿ ਵਰਗੀਆਂ ਗਤੀਵਿਧੀਆਂ ਦਾ ਆਨੰਦ ਮਾਣਦੇ ਹੋਏ ਬਹੁਤ ਵਧੀਆ ਸਮਾਂ ਬਿਤਾਇਆ¢ ਇਸ ਮੌਕੇ ਗਰੁੱਪ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਸਾਰੀਆਂ ਸਕੂਲ ਸ਼ਾਖਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ¢