14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਾਜਾਇਜ਼ ਪੋਸਟਰ ਲਗਾਉਣ 'ਤੇ ਰਾਇਲ ਸਰਕਸ ਨੂੰ ਨੋਟਿਸ ਜਾਰੀ <br/>

ਅਜੀਤ ਡੈਸਕ 18-06-2025
ਜਲੰਧਰ, 17 ਜੂਨ (ਸ਼ਿਵ)- ਨਗਰ ਨਿਗਮ ਨੇ ਸ਼ਹਿਰ 'ਚ ਲੱਗ ਰਹੇ ਨਾਜਾਇਜ਼ ਤੌਰ 'ਤੇ ਪੋਸਟਰਾਂ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦੀ ਹਦਾਇਤ 'ਤੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਨੇ ਸ਼ਹਿਰ ਭਰ ਦੀਆਂ ਕੰਧਾਂ 'ਤੇ ਨਾਜਾਇਜ਼ ਤੌਰ 'ਤੇ ਲਗਾਏ ਗਏ ਬੋਰਡ, ਪੋਸਟਰਾਂ ਬਾਰੇ ਰਾਇਲ ਸਰਕਸ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਰੇ ਪੋਸਟਰ ਤੁਰੰਤ ਹਟਾਉਣ ਦੀ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਕਤ ਪੋਸਟਰ ਹਟਾਉਣ ਤੋਂ ਇਲਾਵਾ ਦੋ ਦਿਨਾਂ ਦੇ ਅੰਦਰ ਬਣਦਾ 50 ਹਜ਼ਾਰ ਰੁਪਏ ਜੁਰਮਾਨਾ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ ਤੇ ਉਕਤ ਰਕਮ ਦੇ ਜਮਾਂ ਨਾ ਹੋਣ 'ਤੇ ਕੇਸ ਦਰਜ ਕਰਨ ਤੋਂ ਇਲਾਵਾ 500 ਰੁਪਏ ਵਸੂਲ ਕੀਤੇ ਜਾਣਗੇ | ਚੇਤੇ ਰਹੇ ਕਿ ਮੇਅਰ ਵਨੀਤ ਧੀਰ ਨੇ ਕੁੱਝ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਸ਼ਹਿਰ 'ਚ ਕਿਸੇ ਵੀ ਹਾਲਤ 'ਚ ਨਾਜਾਇਜ਼ ਪੋਸਟਰਾਂ ਅਤੇ ਬੋਰਡਾਂ ਨੂੰ ਲਗਾਉਣ ਦਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਸਮਰ ਕੈਂਪ ਲਾਇਆ <br/> ਅਗਲੀ ਖ਼ਬਰ ਰਾਮ ਨਗਰ ਨੇੜੇ ਫੈਕਟਰੀ ਨੂੰ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।