ਜਲੰਧਰ, 17 ਜੂਨ (ਸ਼ਿਵ, ਭੱਲਾ)-ਸਥਾਨਕ ਨਕੋਦਰ ਰੋਡ 'ਚ ਪੈਂਦੇ ਦਿਓਲ ਨਗਰ ਤੇ ਨਿਊ ਦਿਓਲ ਨਗਰ ਦੀ ਮੁੱਖ ਸੜਕ ਜੋ ਕਿ ਏਕਤਾ ਗੈਸ ਏਜੰਸੀ ਨੂੰ ਜਾਂਦੀ ਸੀ, ਜਿਸ ਦੀ ਹਾਲਤ ਕਾਫ਼ੀ ਖ਼ਰਾਬ ਸੀ ਤੇ ਆਏ ਦਿਨ ਲੋਕਾਂ ਵਲੋਂ ਇਸ ਸੜਕ ਨੂੰ ਬਣਾਏ ਜਾਣ ਦੀ ਮੰਗ ਕੀਤੀ ਜਾਂਦੀ ਸੀ, ਨੂੰ ਨਗਰ ਨਿਗਮ ਵਲੋਂ ਬਣਾ ਦਿੱਤਾ ਗਿਆ | ਇਸ ਸਬੰਧੀ ਲੋਕਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਿਨੀਤ ਧੀਰ ਤੇ ਵਾਰਡ ਨੰਬਰ 40 ਦੇ ਕੌਂਸਲਰ ਅਜੇ ਬੱਬਲ ਨੂੰ ਕਿਹਾ ਸੀ ਕਿ ਲੋਕਾਂ ਦੀ ਮੰਗ ਤੋਂ ਬਾਅਦ ਇਸ ਸੜਕ ਨੂੰ 23 ਲੱਖ ਦੀ ਲਾਗਤ ਨਾਲ ਜੇ.ਈ ਗਿਤਾਂਸ਼ ਅਤੇ ਐੱਸ.ਡੀ.ਓ ਹਰਪ੍ਰੀਤ ਸਿੰਘ ਦੀ ਨਿਗਰਾਨੀ 'ਚ ਸਾਰੀ ਟੀਮ ਨੇ ਬਹੁਤ ਹੀ ਘੱਟ ਸਮੇਂ 'ਚ ਬਣਾ ਦਿੱਤਾ | ਲੋਕਾਂ ਨੇ ਇਸ ਸੜਕ ਨੂੰ ਬਣਾਏ ਜਾਣ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਿਨੀਤ ਧੀਰ, ਜੇ.ਈ.ਗਿਤਾਂਸ਼, ਐੱਸ.ਡੀ.ਓ ਹਰਪ੍ਰੀਤ ਸਿੰਘ ਤੇ ਹੋਰ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ |