ਲੋਹੀਆਂ ਖਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਬਲਾਕ ਦੇ ਪਿੰਡ ਜੱਕੋਪੁਰ ਕਲਾਂ 'ਚ ਪੈਂਦੀ ਗ੍ਰਾਮ ਪੰਚਾਇਤ ਦੀ ਕਰੀਬ 39 ਕਿੱਲੇ ਜਮੀਨ ਦੀ ਐਤਕਾਂ ਹੋਈ ਓਪਨ ਬੋਲੀ ਰਾਹੀਂ ਰਿਕਾਰਡ ਵਾਧੇ ਲਈ ਹਾਜ਼ਰ ਸਾਰੇ ਅਧਿਕਾਰੀ, ਪੰਚਾਇਤੀ, ਕਿਸਾਨ ਅਤੇ ਬੋਲੀਕਾਰ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਦੇ ਸਰਪੰਚ ਹਰਵਿੰਦਰ ਕੌਰ, ਸਰਪੰਚ ਆਗੂ ਬਲਬੀਰ ਸਿੰਘ ਅਤੇ ਪੰਚਾਂ ਨੇ ਦੱਸਿਆ ਕਿ ਪੰਚਾਇਤ ਦੀ ਜਮੀਨ ਦੇ ਸਾਰੇ ਪਲਾਟਾਂ ਦਾ ਪਿੱਛਲਾ ਠੇਕਾ ਕੇਵਲ 19,77,000 ਰੁਪਏ ਸੀ, ਪਰ ਇਸ ਵਾਰ ਉਕਤ ਪਲਾਟਾਂ ਤੋਂ 32,42,300 ਰੁਪਏ ਮਿਲਣ ਨਾਲ ਪੰਚਾਇਤ ਦੀ ਜਮੀਨ ਤੋਂ ਚੋਖਾ ਵਾਧਾ ਕਰੀਬ 64 ਫੀਸਦੀ ਤੱਕ ਦਰਜ ਕੀਤਾ ਗਿਆ ਹੈ, ਜਿਸ ਲਈ ਉਹ ਜਿਥੇ ਲੋਹੀਆਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਰਮਿੰਦਰ ਸਿੰਘ ਲੋਹਟ ਅਤੇ ਸੈਕਟਰੀ ਗੁਰਚਰਨ ਸਿੰਘ ਸੰਧੂ ਦੇ ਧੰਨਵਾਦੀ ਹਨ |