ਆਦਮਪੁਰ, 17 ਜੂਨ (ਹਰਪ੍ਰੀਤ ਸਿੰਘ)-ਨਵੇਂ ਉਸਾਰੇ ਜਾ ਰਹੇ ਲਾਇਨਜ਼ ਮਲਟੀ ਸਪੈਸ਼ਲਿਟੀ ਹਸਪਤਾਲ ਲਈ ਨਿਊਜੀਲੈਂਡ ਦੀ ਨਾਮੀ ਸਮਾਜ ਸੇਵਕ ਨਿਰਮਲਜੀਤ ਸਿੰਘ ਭੱਟੀ ਨੇ ਆਪਣੇ ਮਾਤਾ ਸੁਖਵੰਤ ਕੌਰ ਤੇ ਪਿਤਾ ਬਲਬੀਰ ਸਿੰਘ ਭੱਟੀ ਦੀ ਯਾਦ ਵਿੱਚ 51000 ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਸ਼ੇ ਦੀਪ ਸ਼ਰਮਾ ਨੇ ਦੱਸਿਆ ਕਿ ਨਿਰਮਲ ਜੀਤ ਸਿੰਘ ਭੱਟੀ ਵਲੋਂ ਸਮਾਜ ਸੇਵਕ ਦੇ ਖੇਤਰ ਅੰਦਰ ਲਗਾਤਾਰ ਆਪਣੇ ਸ਼ਹਿਰ ਅਤੇ ਇਲਾਕੇ ਵਿੱਚ ਸਿੱਖਿਆ, ਖੇਡਾਂ ਤੇ ਸਿਹਤ ਦੇ ਖੇਤਰ ਅੰਦਰ ਵੱਡੇ ਯੋਗਦਾਨ ਦਿੱਤੇ ਜਾਂਦੇ ਹਨ ਤੇ ਹੁਣ ਉਨ੍ਹਾਂ ਵਲੋਂ ਹਸਪਤਾਲ ਦੀ ਉਸਾਰੀ ਅੰਦਰ ਆਪਣਾ ਯੋਗਦਾਨ ਪਾਇਆ ਗਿਆ ਹੈ ਜੋ ਅਗਾਂਹ ਵੀ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਸਪਤਾਲ ਦੇ ਉਪ ਚੇਅਰਮੈਨ ਅਮਰਜੀਤ ਸਿੰਘ, ਇੰਦਰਜੀਤ ਸਿੰਘ ਭੱਟੀ ਵੀ ਹਾਜਰ ਸਨ |