12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ .ਪੀ. ਆਈ) ਵਲੋਂ ਫਿਲਿਸਤੀਨ ਤੇ ਇਰਾਨ ਦੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ <br/>

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ .ਪੀ. ਆਈ) ਵਲੋਂ ਇਜ਼ਰਾਇਲ ਵਲੋਂ ਫਿਲਿਸਤੀਨ ਤੇ ਇਰਾਨ 'ਤੇ ਕੀਤੇ ਤੇ ਜਾ ਰਹੇ ਹਮਲਿਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਾਮਰੇਡ ਦਰਸ਼ਨ ਨਾਹਰ ਤੇ ਹੋਰ¢ ਤਸਵੀਰ- ਗੁਰਵਿੰਦਰ ਸਿੰਘ <br/> 18-06-2025
ਨਕੋਦਰ, 17 ਜੂਨ (ਗੁਰਵਿੰਦਰ ਸਿੰਘ)-ਅੱਜ ਇਥੇ ਭਾਰਤ ਦੀਆਂ ਖੱਬੇ ਪੱਖੀ ਪਾਰਟੀਆਂ ਦੇ ਸੱਦੇ 'ਤੇ ਫਿਲਿਸਤੀਨ ਤੇ ਇਰਾਨ ਦੇ ਲੋਕਾਂ 'ਤੇ ਅਮਰੀਕਾ ਤੇ ਇਜ਼ਰਾਈਲ ਜੁੰਡਲੀ ਵਲੋਂ ਕੀਤੇ ਜਾ ਰਹੇ ਬਹੁਤ ਹੀ ਕਾਇਰਤਾ ਪੂਰਨ ਹਮਲਿਆਂ ਦੇ ਵਿਰੋਧ 'ਚ ਭਾਰਤ ਦੇ ਕੋਨੇ ਕੋਨੇ 'ਚ ਫਿਲਿਸਤੀਨ ਤੇ ਇਰਾਨ 'ਚ ਕੀਤੇ ਜਾ ਨਰਸੰਹਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ¢ ਇਹ ਹਮਲੇ ਅਮਰੀਕਾ ਦੀ ਸ਼ਹਿ 'ਤੇ ਇਜ਼ਰਾਇਲ ਵਲੋਂ ਛੋਟੇ ਬੱਚਿਆਂ, ਬਜੁਰਗਾਂ, ਅÏਰਤਾਂ, ਸਕੂਲਾਂ, ਹਸਪਤਾਲਾਂ, ਕਾਲਜਾਂ ਆਦਿ ਥਾਵਾਂ 'ਤੇ ਕਰਕੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮÏਤ ਦੇ ਘਾਟ ਉਤਾਰਿਆ ਗਿਆ ਹੈ | ਅੱਜ ਨੂਰਮਹਿਲ ਰੋਡ ਨਕੋਦਰ ਵਿਖੇ ਆਰ ਐਮ ਪੀ ਆਈ ਦੇ ਵਰਕਰਾਂ ਵਲੋਂ ਸੜਕ ਕਿਨਾਰੇ ਲਾਈਨ 'ਚ ਖੜ ਕੇ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਰੋਹ ਭਰਪੂਰ ਨਾਅਰੇਬਾਜੀ ਕਰਕੇ ਫਿਲਿਸਤੀਨ ਦੇ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਵਾ ਕੀਤਾ ¢ ਇਸ ਮÏਕੇ 'ਤੇ ਪਾਰਟੀ ਦੇ ਜ਼ਿਲਾ ਜਲੰਧਰ/ਕਪੂਰਥਲਾ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ, ਕਾਮਰੇਡ ਰਾਮ ਸਿੰਘ ਕੈਮਵਾਲਾ, ਕਾਮਰੇਡ ਨਛੱਤਰ ਨਾਹਰ, ਕਾਮਰੇਡ ਸਰਬਜੀਤ ਢੇਰੀਆ ਆਦਿ ਨੇ ਵੀ ਸੰਬੋਧਨ ਕੀਤਾ¢

ਪਿਛਲੀ ਖ਼ਬਰ ਲੋਹੀਆਂ 'ਚ ਬਣ ਰਹੇ ਫਲਾਈਓਵਰ ਦਾ ਕੇਂਦਰੀ ਟੀਮ ਵਲੋਂ ਨਿਰੀਖਣ <br/> ਅਗਲੀ ਖ਼ਬਰ ਲੋਕ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਫ਼ਤਵਾ ਦੇਣਗੇ-ਥਿੰਦ, ਜੰਮੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।