12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੋਹੀਆਂ 'ਚ ਬਣ ਰਹੇ ਫਲਾਈਓਵਰ ਦਾ ਕੇਂਦਰੀ ਟੀਮ ਵਲੋਂ ਨਿਰੀਖਣ <br/>

ਅਜੀਤ ਡੈਸਕ 18-06-2025
ਲੋਹੀਆਂ ਖਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇੇ ਸੁਲਤਾਨਪੁਰ ਵਾਲੇ ਫਾਟਕ ਦੇ ਉੱਪਰੋਂ ਲਾਂਘਾ ਬਣਾਉਣ ਲਈ ਕੌਮੀ ਮਾਰਗ 703 ਏ 'ਤੇ ਉਸਾਰੇ ਜਾ ਰਿਹਾ ਫਲਾਈਓਵਰ ਦੇ ਹੇਠਾਂ 'ਸ਼ਹਿਰ ਦੇ ਬਜ਼ਾਰ' ਲਈ 'ਪਿੱਲਰਾਂ 'ਤੇ ਬਣਨ' ਸਬੰਧੀ ਪਿੱਛਲੇ ਢੇਡ ਸਾਲ ਤੋਂ ਲੋਹੀਆਂ ਸ਼ਹਿਰ ਅਤੇ ਹਰ ਇਲਾਕਾ ਨਿਵਾਸੀ ਸਮੇਤ ਹਰ ਪਾਰਟੀ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਕੀਤੀਆਂ ਅਪੀਲਾਂ ਨੂੰ ਉਸ ਵੇਲੇ ਬੂਰ ਪੈਂਦਾ ਨਜ਼ਰ ਆਇਆ, ਜਦੋਂ ਇਸ ਦੀ ਜਾਂਚ ਕਰਨ ਲਈ ਕੇਂਦਰੀ ਟੀਮ ਵਜੋਂ 'ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ, ਭਾਰਤ ਸਰਕਾਰ' ਦੇ ਸ਼੍ਰੀ ਨਵੀਨ ਚੌਰਸੀਆ (ਖੇਤਰੀ ਅਧਿਕਾਰੀ, ਮੌਰਥ ਚੰਡੀਗੜ੍ਹ) ਵਲੋਂ ਆਪਣੀ ਟੀਮ ਸਮੇਤ ਲੋਹੀਆਂ ਦੇ ਮਲਸੀਆਂ ਰੋਡ ਅਤੇ ਟੀ-ਪੁਆਇੰਟ ਤੋਂ ਰੇਲਵੇ ਫਾਟਕ ਤੱਕ ਦਾ ਦੌਰਾ ਕੀਤਾ ਗਿਆ | ਇਸ ਮੌਕੇ ਪ੍ਰੇਮ ਕਮਲ (ਕਾਰਜਕਾਰੀ ਇੰਜੀਨੀਅਰ, ਪੀ.ਡਬਲਯੂ.ਡੀ. ਬੀ.ਐਂਡ.ਆਰ. ਜਲੰਧਰ), ਗਾਰਗੀ ਸਿੰਘ (ਕਾਰਜਕਾਰੀ ਇੰਜਨੀਅਰ, ਐਮ.ਆਰ.ਟੀ.ਐੱਚ. ਚੰਡੀਗੜ੍ਹ), ਜੇ.ਐਸ. ਪਾਲ ਸਿੰਘ (ਉਪ ਮੰਡਲ ਇੰਜਨੀਅਰ, ਪੀ.ਡਬਲਯੂ.ਡੀ; ਬੀ. ਐਂਡ ਆਰ. ਜਲੰਧਰ), ਅਮਨ ਡਬਾਸ (ਪ੍ਰੋਜੈਕਟ ਮੈਨੇਜਰ) ਸਮੇਤ ਹੋਰ ਕਰਮਚਾਰੀ ਵੀ ਹਾਜਰ ਸਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਸ਼੍ਰੀ ਨਵੀਨ ਚੌਰਸੀਆ (ਖੇਤਰੀ ਅਧਿਕਾਰੀ, ਮੌਰਥ ਚੰਡੀਗੜ੍ਹ) ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਪਿੱਲਰਾਂ ਸਬੰਧੀ ਮੁਸ਼ਕਿਲਾਂ ਦੀ ਜਾਣਕਾਰੀ ਮਿਲੀ ਸੀ, ਜਿਸ ਦੀ ਜਾਂਚ ਕਰਨ ਉਹ ਆਏ ਹਨ ਅਤੇ ਇਸ ਦੀ ਰਿਪੋਰਟ ਉਹ ਕੇਂਦਰ ਦੇ 'ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ' ਨੂੰ ਦੇ ਦੇਣਗੇ | ਇਸ ਮੌਕੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਦੀ ਅਗਵਾਈ ਹੇਠ ਇੱਕ ਵਫ਼ਦ ਜਿਸ ਵਿੱਚ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਜਰਨੈਲ ਸਿੰਘ ਥਿੰਦ ਸਪੇਅਰ ਪਾਰਟਸ ਵਾਲੇ, ਬਾਬਾ ਬਲਦੇਵ ਸਿੰਘ ਬੈਟਰੀਆ ਵਾਲੇ, ਦਲਜੀਤ ਸਿੰਘ ਨਸੀਰਪੁਰ ਸਮੇਤ ਹੋਰ ਆਗੂ ਸ਼ਾਮਲ ਸਨ, ਵੱਲੋਂ ਕੇਂਦਰੀ ਟੀਮ ਨੂੰ ਸ਼ਹਿਰ ਦੇ ਬਜ਼ਾਰ ਸਬੰਧੀ ਮੁਸ਼ਕਿਲਾਂ ਦੀ ਵਿਸਥਾਰ ਸਹਿਤ ਜਾਣਕਾਰੀ ਵੀ ਸਾਂਝੀ ਕਰਦਿਆਂ ਇਸ ਦੇ ਹੱਲ ਦੀ ਅਪੀਲ ਵੀ ਕੀਤੀ |

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਦੇ ਹੱਕ 'ਚ ਵੋਟਰਾਂ ਅੰਦਰ ਉਤਸ਼ਾਹ : ਬੀਬੀ ਰਣਜੀਤ ਕੌਰ ਕਾਕੜ <br/... ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ .ਪੀ. ਆਈ) ਵਲੋਂ ਫਿਲਿਸਤੀਨ ਤੇ ਇਰਾਨ ਦੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।