12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਦੇ ਹੱਕ 'ਚ ਵੋਟਰਾਂ ਅੰਦਰ ਉਤਸ਼ਾਹ : ਬੀਬੀ ਰਣਜੀਤ ਕੌਰ ਕਾਕੜ <br/>

ਡੋਰ-ਟੂ-ਡੋਰ ਵੋਟਰਾਂ ਨੂੰ ਪਰਚੀਆਂ ਵੰਡਦੇ ਸ਼ਾਹਕੋਟ ਤੋਂ 'ਆਪ' ਦੇ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਕਾਕੜ ਡਾਇਰੈਕਟਰ ਇੰਫੋਟੱੈਕ ਪੰਜਾਬ, ਬੀਬੀ ਹਰਜਿੰਦਰ ਕੌਰ, ਬਲਵਿੰਦਰ ਕੌਰ ਹੰਸ ਤੇ ਹੋਰ | ਅਜੀਤ ਤਸਵੀਰ <br/> 18-06-2025
ਲੋਹੀਆਂ ਖਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਕੁਮਾਰ ਅਰੋੜਾ (ਮੈਂਬਰ ਪਾਰਲੀਮੈਂਟ) ਦੇ ਹੱਕ 'ਚ ਵੋਟਰਾਂ ਅੰਦਰ ਪੂਰਾ ਉਤਸ਼ਾਹ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ਾਹਕੋਟ ਤੋਂ 'ਆਪ' ਦੇ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਕਾਕੜ ਡਾਇਰੈਕਟਰ ਇੰਫੋਟੈਕ ਪੰਜਾਬ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ ਵਲੋਂ ਲੁਧਿਆਣਾ ਦੇ ਸਰਾਭਾ ਨਗਰ ਦੇ ਵਾਰਡ ਨੰਬਰ 55 ਵਿੱਚ 'ਆਪ ਉਮੀਦਵਾਰ ਸੰਜੀਵ ਅਰੋੜਾ' ਦੇ ਹੱਕ ਵਿੱਚ ਪ੍ਰਚਾਰ ਦੌਰਾਨ ਕੀਤਾ | ਇਸ ਮੌਕੇ ਬੀਬੀ ਹਰਜਿੰਦਰ ਕੌਰ, ਬਲਵਿੰਦਰ ਕੌਰ ਹੰਸ, ਚੰਦਰ ਮੋਹਨ ਸੂਦ, ਪਹਿਲਵਾਨ ਹਰਬੰਸ ਸਿੰਘ ਮਾਣਕਪੁਰ, ਜੋਗਿੰਦਰ ਸਿੰਘ ਟਾਈਗਰ, ਕੁਲਵੰਤ ਸਿੰਘ ਪੱਡਾ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ਬਲਾਕ ਪ੍ਰਧਾਨ ਲਛਮਣ ਸਿੰਘ, ਬਲਾਕ ਪ੍ਰਧਾਨ ਸੁੱਚਾ ਗਿੱਲ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਮਹਿਤਪੁਰ, ਬਲਬੀਰ ਸਿੰਘ ਮਹਿਤਪੁਰ, ਮਨਦੀਪ ਸਿੰਘ ਝੀਤਾ ਪੀ.ਏ., ਤੇਜੀ ਕੰਗ, ਸੋਨੂੰ ਕਾਕੜ, ਸਰਬਪ੍ਰੀਤ ਸਿੰਘ, ਰਮੇਸ਼ ਹੰਸ, ਗੋਪਾਲ ਪਾਲਾ, ਪੰਜਾਬ ਕੰਗ, ਗੁਰਮੁੱਖ ਸਿੰਘ, ਕੁਲਵੰਤ ਸਿੰਘ, ਨਵਨੀਤ ਸਿੰਘ ਸਹੋਤਾ ਆਦਿ ਹਾਜਰ ਸਨ |

ਪਿਛਲੀ ਖ਼ਬਰ ਲੁਧਿਆਣਾ (ਪੱਛਮੀ) ਜ਼ਿਮਣੀ ਚੋਣ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਯਕੀਨੀ- ਸੀਚੇਵਾਲ ਅਗਲੀ ਖ਼ਬਰ ਲੋਹੀਆਂ 'ਚ ਬਣ ਰਹੇ ਫਲਾਈਓਵਰ ਦਾ ਕੇਂਦਰੀ ਟੀਮ ਵਲੋਂ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।