ਮਲਸੀਆਂ, 17 ਜੂਨ (ਸੁਖਦੀਪ ਸਿੰਘ)-ਮਲਸੀਆਂ ਤੋਂ ਯਾਤਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਨੀਕਰਨ ਲਈ ਵਿਸ਼ੇਸ਼ ਬੱਸ ਰਾਹੀਂ ਯਾਤਰਾ ਲਿਜਾਈ ਗਈ, ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ | ਯਾਤਰਾ ਪ੍ਰਬੰਧਕ ਗੁਰਮੀਤ ਸਿੰਘ ਬੂਟਾ ਨੇ ਦੱਸਿਆ ਕਿ ਯਾਤਰਾ ਦੌਰਾਨ ਸੰਗਤਾਂ ਨੂੰ ਗੁਰਦੁਆਰਾ ਰਾਜਾ ਸਾਹਿਬ, ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਭੱਠਾ ਸਾਹਿਬ ਰੋਪੜ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਬਾਬਾ ਬੁੱਢਣ ਸ਼ਾਹ ਜੀ, ਬਾਬਾ ਗੁਰਦਿੱਤਾ ਜੀ, ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰੇ, ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਸਕੇਤ ਮੰਡੀ, ਗੁਰਦੁਆਰਾ ਰਿਵਾਲਸਰ ਸਾਹਿਬ ਤੇ ਗੁਰਦੁਆਰਾ ਮਨੀਕਰਨ ਸਮੇਤ ਹੋਰ ਵੀ ਰਸਤੇ 'ਚ ਪੈਂਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੰਗਤਾਂ ਦੇ ਰਹਿਣ ਤੇ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ | ਇਸ 4 ਦਿਨਾਂ ਦੇ ਯਾਤਰਾ ਪ੍ਰੋਗਰਾਮ ਦੌਰਾਨ ਸੰਗਤਾਂ ਜਿੱਥੇ ਧਾਰਮਿਕ ਅਸਥਾਨਾਂ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਨਤਮਸਤਕ ਹੋਈਆਂ, ਉਥੇ ਹੀ ਵੱਖ-ਵੱਖ ਪੜਾਵਾਂ 'ਤੇ ਕੁਦਰਤੀ ਨਜ਼ਾਰਿਆਂ ਦਾ ਵੀ ਆਨੰਦ ਮਾਣਿਆ | ਇਸ ਮੌਕੇ ਬਾਬਾ ਕੁਲਵੀਰ ਸਿੰਘ, ਰਾਜਵਿੰਦਰ ਸਿੰਘ ਧਰਮਕੋਟ, ਅਮਰੀਕ ਸਿੰਘ, ਰਣਜੀਤ ਸਿੰਘ ਰਾਣਾ, ਡਾ. ਬਲਵਿੰਦਰ ਸਿੰਘ ਕਲਸੀ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੋਨੀ ਮੋਬਾਇਲਾਂ ਵਾਲੇ, ਲਵਲੀ ਹਲਵਾਈ, ਅਮਨਪ੍ਰੀਤ ਯੂ.ਪੀ. ਆਦਿ ਹਾਜ਼ਰ ਸਨ |