11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਸਗਨੇਵਾਲ ਦੀ 10 ਕਨਾਲ 10 ਮਰਲੇ ਕਬਜ਼ੇ ਹੇਠਲੀ ਪੰਚਾਇਤੀ ਜ਼ਮੀਨ ਖਾਲੀ ਕਰਵਾਈ <br/>

ਪਿੰਡ ਸਗਨੇਵਾਲ ਦੇ ਮੈਂਬਰ ਪੰਚਾਇਤ ਤੇ ਪਤਵੰਤੇ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਸੰਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ-ਸਤਿੰਦਰ ਸ਼ਰਮਾ | <br/> 18-06-2025
ਫਿਲੌਰ, 17 ਜੂਨ (ਸਤਿੰਦਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛਡਾਉਣ ਸੰਬੰਧੀ ਚਲਾਈ ਮੁਹਿੰਮ ਤਹਿਤ ਨੇੜਲੇ ਪਿੰਡ ਸਗਨੇਵਾਲ 'ਚ ਪੰਚਾਇਤ ਦੀ 10 ਕਨਾਲ 10 ਮਰਲੇ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਗਈ, ਜਿਸ 'ਚੋਂ ਜ਼ਿਆਦਾਤਰ ਜ਼ਮੀਨ ਸਰਬਸੰਮਤੀ ਨਾਲ ਪੰਚਾਇਤ ਨੂੰ ਦੇ ਦਿੱਤੀ ਗਈ ਹੈ ਤੇ ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਨਿਸ਼ਾਨਦੇਹੀ ਕਰਕੇ ਕਬਜ਼ਾ ਲੈ ਲਿਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਬੀਬੀ ਨੀਲਾ ਰਾਣੀ ਤੇ ਪੰਚਾਇਤ ਮੈਂਬਰ ਪਰਮਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਚਾਇਤ ਦੇ ਨਾਮ ਇਕ ਪੱਤਰ ਆਇਆ ਸੀ, ਜਿਸ 'ਚ ਉਨ੍ਹਾਂ ਵਲੋਂ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਸੰਬੰਧੀ ਲਿਖਿਆ ਗਿਆ ਸੀ | ਕਾਰਵਾਈ ਕਰਦੇ ਹੋਏ ਬੀ.ਡੀ.ਪੀ.ਓ. ਫਿਲੌਰ ਤੇ ਹੋਰ ਅਧਿਕਾਰੀਆਂ ਵਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਕਬਜ਼ਾ ਪੰਚਾਇਤ ਨੂੰ ਦਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਉਹ ਪਿੰਡ 'ਚ ਖੇਡ ਗਰਾਊਾਡ, ਜਿੰਮ ਤੇ ਹੋਰ ਸੁਵਿਧਾਵਾਂ ਲਈ ਇਸ ਨੂੰ ਵਰਤ ਸਕਣਗੇ | ਉਨਾਂ ਉਕਤ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਚਮਨ ਲਾਲ, ਪੰਚ ਸੁਖਜਿੰਦਰ ਸਿੰਘ, ਸਾਬਕਾ ਪੰਚ ਬਲਵਿੰਦਰ ਸਿੰਘ, ਮੁਖਤੇਜ ਸਿੰਘ, ਮਿੰਦਰ ਪਾਲ, ਕਰਤਾਰ ਚੰਦ, ਰਵੀ ਕੁਮਾਰ, ਜਗਦੀਸ਼ ਸਿੰਘ, ਮਹਾਂਵੀਰ, ਪਰਮਜੀਤ ਪੰਮਾ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ <br/> ਅਗਲੀ ਖ਼ਬਰ ਸੰਗਤਾਂ ਨੇ ਗੁਰਦੁਆਰਾ ਮਨੀਕਰਨ ਸਾਹਿਬ ਸਮੇਤ ਵੱਖ-ਵੱਖ ਗੁਰਧਾਮਾਂ ਦੇ ਕੀਤੇ ਦਰਸ਼ਨ-ਦੀਦਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।