11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਕਸਬਾ ਬਿਲਗਾ 'ਚ ਫ਼ਿਲਸਤੀਨ ਦੇ ਹੱਕ 'ਚ ਨਾਅਰੇਬਾਜ਼ੀ <br/>

ਕਸਬਾ ਬਿਲਗਾ ਵਿਖੇ ਖੱਬੇ ਪੱਖੀ ਪਾਰਟੀਆਂ ਦੇ ਆਗੂ ਫਲਸਤੀਨ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ-ਸਤਿੰਦਰ ਸ਼ਰਮਾ | <br/> 18-06-2025
ਫਿਲੌਰ, 17 ਜੂਨ (ਸਤਿੰਦਰ ਸ਼ਰਮਾ)-ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਅੱਜ ਨੇੜਲੇ ਕਸਬਾ ਬਿਲਗਾ ਵਿਖੇ ਫਲਸਤੀਨ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਨੇ ਦੋਸ਼ ਲਾਇਆ ਕਿ ਅਮਰੀਕਨ ਸਾਮਰਾਜ ਵਲੋਂ ਦੁਨੀਆਂ ਭਰ 'ਚ ਜੰਗੀ ਮਾਹੌਲ ਸਿਰਜਿਆ ਜਾ ਰਿਹਾ ਹੈ | ਇਕ ਪਾਸੇ ਰੂਸ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਫਲਸਤੀਨ ਨੂੰ ਦਬਾਉਣ ਲਈ ਇਜ਼ਰਾਈਲ ਵਲੋਂ ਨਿਹੱਕੀ ਜੰਗ ਅਰੰਭੀ ਹੋਈ ਹੈ, ਜਿਸ ਵਿਚ ਫਲਸਤੀਨੀਆਂ ਦਾ ਘਾਣ ਕੀਤਾ ਜਾ ਰਿਹਾ ਹੈ | ਅਜੋਕੇ ਦੌਰ 'ਚ ਇਜ਼ਰਾਈਲ ਵਲੋਂ ਇਰਾਨ ਖਿਲਾਫ਼ ਵੀ ਜੰਗ ਅਰੰਭ ਕਰ ਦਿੱਤੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਵਲੋਂ ਪਹਿਲਾਂ ਇਰਾਕ 'ਤੇ ਝੂਠੇ ਦੋਸ਼ ਲਾ ਕੇ ਖਤਮ ਕੀਤਾ ਤੇ ਹੁਣ ਇਰਾਨ ਨੂੰ ਐਟਮੀ ਬੰਬ ਦੇ ਨਾਂਅ 'ਤੇ ਜੰਗ ਦੀ ਭੱਠੀ 'ਚ ਝੋਕਿਆ ਜਾ ਰਿਹਾ ਹੈ | ਆਰ.ਐਮ.ਪੀ.ਆਈ. ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਦੀ ਅਗਵਾਈ ਹੇਠ ਕਸਬਾ ਬਿਲਗਾ ਦੇ ਨੀਲੋਵਾਲ ਚੌਂਕ 'ਚ ਫਲਸਤੀਨ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਕੁਲਦੀਪ ਫਿਲੌਰ, ਮੇਜਰ ਫਿਲੌਰ, ਜੰਗੀਰ ਮੁਆਈ, ਕੁਲਜੀਤ ਫਿਲੌਰ, ਕੁਲਜਿੰਦਰ ਧਾਲੀਵਾਲ, ਪਰਵਿੰਦਰ ਫਲਪੋਤਾ, ਐਡਵੋਕੇਟ ਅਜੈ ਫਿਲੌਰ, ਗੁਰਦੀਪ ਗੋਗੀ, ਬਲਬੀਰ ਬੀਰ੍ਹੀ, ਮਨਪ੍ਰੀਤ, ਕੁਲਦੀਪ ਵਾਲੀਆ, ਨੰਬਰਦਾਰ ਬਲਜਿੰਦਰ ਸਿੰਘ, ਮੱਖਣ ਸੰਗਰਾਮੀ, ਅੰਮਿ੍ਤ ਨੰਗਲ, ਬਲਜੀਤ ਪੀਤੂ, ਕੁਲਦੀਪ ਬਿਲਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਜੀ ਦਾ ਸਾਲਾਨਾ ਉਰਸ ਕਰਵਾਇਆ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ-ਟਰਾਂਸਕੋ ਸ਼ਾਹਕੋਟ-ਨਕੋਦਰ ਵਲੋਂ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।