11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਜੀ ਦਾ ਸਾਲਾਨਾ ਉਰਸ ਕਰਵਾਇਆ <br/>

ਅਜੀਤ ਡੈਸਕ 18-06-2025
ਆਦਮਪੁਰ, 17 ਜੂਨ (ਹਰਪ੍ਰੀਤ ਸਿੰਘ)-ਪਿੰਡ ਹਰੀਪੁਰ ਵਿਖੇ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਵਿਖੇ ਦੋ ਰੋਜ਼ਾ ਸਲਾਨਾ ਉਰਸ ਗ੍ਰਾਮ ਪੰਚਾਇਤ, ਸੰਗਤਾਂ ਦੇ ਸਹਿਯੋਗ ਨਾਲ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਂਈ ਜੁਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਸਈਅਦ ਫਕੀਰ ਬੀਬੀ ਸ਼ਰੀਫਾ ਜੀ ਦੇ ਅਸ਼ੀਰਵਾਦ ਨਾਲ ਕਰਵਾਇਆ ਗਿਆ | ਉਰਸ ਦੇ ਪਹਿਲੇ ਦਿਨ ਸੰਤ ਪੁਰਸ਼ਾਂ, ਪ੍ਰਬੰਧਕਾਂ ਤੇ ਸੰਗਤਾਂ ਵਲੋਂ ਦਰਬਾਰ ਵਿਚ ਚਿਰਾਗ ਰੋਸ਼ਨ ਕੀਤੇ ਗਏ | ਇਸ ਮੌਕੇ ਸਵਾਮੀ ਰਾਮ ਭਾਰਤੀ ਆਦਮਪੁਰ, ਕਿਰਨਾ ਮਹੰਤ, ਬਾਬਾ ਪਿ੍ਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬੜ੍ਹ, ਬਾਬਾ ਅਸ਼ੋਕ ਜਲੰਧਰ, ਸੰਤ ਸਿੰਘ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਂਈ ਅੰਮਿ੍ਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਗਿਆਨੀ ਜੋਗਿੰਦਰ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਬਲਵੰਤ ਸਿੰਘ, ਬਾਬਾ ਮੋਹਨੀ ਸੱਲਾ, ਸੰਤ ਜੋਗਾ ਸਿੰਘ, ਸੰਤ ਮਹਿਦੰਰ ਸਿੰਘ, ਸੰਤ ਦੇਸ ਰਾਜ, ਬਾਬਾ ਮਨੰਜੂਰ ਅਹਿਮੰਦ, ਸੰਤ ਪ੍ਰਮੇਸ਼ਰ, ਸੰਤ ਜਸਵੰਤ ਸਿੰਘ, ਸੰਤ ਹਰਕਿ੍ਸਨ ਸਿੰਘ ਸੋਢੀ, ਬਾਬਾ ਨਾਨਕ ਗਿਰ, ਕਾਕਾ ਬਾਬਾ ਤੇ ਹੋਰ ਮਹਾਪੁਰਸ਼ਾਂ ਨੇ ਆਇਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਰਣਜੀਤ ਰਾਣਾ, ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ, ਐਂਕਰ ਦਿਨੇਸ਼, ਦਲਵਿੰਦਰ ਦਿਆਲਪੁਰ, ਐਲਕਸ ਸਾਬਰਕੋਟੀ, ਕੁਮਾਰ ਰਾਜਨ, ਸਰਬਜੀਤ ਫੁੱਲ, ਲਵੀਸ਼ ਚੌਹਾਨ ਸਮੇਤ ਹੋਰ ਕਲਾਕਾਰਾਂ ਨੇ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ | ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਿਸ਼ੇਸ਼ ਤੌਰ 'ਤੇ ਮੇਲੇ ਵਿਚ ਹਾਜ਼ਰੀ ਲਗਾਉਣ ਲਈ ਆਏ |

ਪਿਛਲੀ ਖ਼ਬਰ 'ਆਪ' ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਤੋਂ ਸ਼ਾਨ ਨਾਲ ਜਿੱਤਣਗੇ- ਡਾਇਰੈਕਟਰ ਰਣਜੀਤ ਕੌਰ <br/> ਅਗਲੀ ਖ਼ਬਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਕਸਬਾ ਬਿਲਗਾ 'ਚ ਫ਼ਿਲਸਤੀਨ ਦੇ ਹੱਕ 'ਚ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।