28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਸ਼ਾਹਕੋਟ ਵਲੋਂ 'ਫੋਟੋਗ੍ਰਾਫ਼ੀ ਮੇਲੇ' ਦਾ ਪੋਸਟਰ ਜਾਰੀ <br/>

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਸ਼ਾਹਕੋਟ ਦੇ ਪ੍ਰਧਾਨ ਹਰਜਿੰਦਰ ਸਿੰਘ ਰੂਪਰਾ, ਹੋਰ ਅਹੁਦੇਦਾਰ ਤੇ ਮੈਂਬਰ ਮੀਟਿੰਗ ਦੌਰਾਨ 'ਫੋਟੋਗ੍ਰਾਫ਼ੀ ਮੇਲੇ' ਦਾ ਪੋਸਟਰ ਜਾਰੀ ਕਰਦੇ ਹੋਏ | ਤਸਵੀਰ- ਸੁਖਦੀਪ ਸਿੰਘ <br/> 19-06-2025
ਸ਼ਾਹਕੋਟ, 18 ਜੂਨ (ਸੁਖਦੀਪ ਸਿੰਘ)-ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਦੀ ਅਗਵਾਈ 'ਚ ਪੰਜਾਬ ਟੀਮ ਵਲੋਂ ਲੁਧਿਆਣਾ ਜ਼ਿਲ੍ਹੇ 'ਚ ਮੁੱਲਾਂਪੁਰ ਦੇ ਸੋਨਾ ਗਰੈਂਡ ਪੈਲਸ ਵਿਖੇ 16 ਤੇ 17 ਅਗਸਤ ਨੂੰ ਕਰਵਾਏ ਜਾ ਰਹੇ ਫੋਟੋਗ੍ਰਾਫ਼ੀ ਮੇਲੇ ਦਾ ਸ਼ਾਹਕੋਟ ਇਕਾਈ ਵਲੋਂ ਮੀਟਿੰਗ ਦੌਰਾਨ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਰੂਪਰਾ ਨੇ ਕਿਹਾ ਕਿ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਸੂਬਾ ਪੱਧਰੀ ਮੇਲਾ ਕਰਾਇਆ ਜਾ ਰਿਹਾ ਹੈ, ਜਿਸ ਵਿਚ ਫ਼ੋਟੋਗ੍ਰਾਫਰਜ਼ ਨੂੰ ਨਵੀਂ ਤਕਨੀਕ ਦੇ ਕੈਮਰਿਆਂ ਅਤੇ ਹੋਰ ਆਧੁਨਿਕ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਚੇਅਰਮੈਨ ਸਤੀਸ਼ ਕੁਮਾਰ, ਵਾਇਸ ਪ੍ਰਧਾਨ ਇੰਦਰਜੀਤ ਸਿੰਘ, ਸੈਕਟਰੀ ਸੰਦੀਪ ਰਾਜ, ਖਜ਼ਾਨਚੀ ਗੁਰਮੀਤ ਸਿੰਘ, ਨਿਤਿਨ ਸ਼ਰਮਾ, ਗੁਰਜੀਤ ਸਿੰਘ, ਗੌਰਵ, ਜਸਵਿੰਦਰ ਕੁਮਾਰ, ਰਾਮ ਲੁਭਾਇਆ (ਸਾਰੇ) ਮੈਂਬਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿੱਲੀ ਚਾਓ ਵਿਖੇ ਡੇਰਾ ਮਲੰਗਾਂ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਇਆ <br/> ਅਗਲੀ ਖ਼ਬਰ ਸਰਮਸਤਪੁਰ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਬਲਾਕ ਪੱਧਰੀ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।