16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹਾਈਵੇ ਦੀ ਸਰਵਿਸ ਲੇਨ ਬਣੀ ਟਰੱਕਾਂ ਦੀ ਪਾਰਕਿੰਗ <br/>

ਸੁੱਚੀ ਪਿੰਡ ਹਾਈਵੇ ਦੇ ਸਾਹਮਣੇ (ਖੱਬੇ) ਭੱਠਾ ਰੋਡ ਤੇ (ਸੱਜੇ) ਸਰਵਿਸ ਲੇਨ 'ਤੇ ਖੜ੍ਹੇ ਟਰੱਕਾਂ ਦਾ ਦਿ੍ਸ਼ | ਅਜੀਤ ਤਸਵੀਰਾਂ <br/> 20-06-2025
ਚੁਗਿੱਟੀ, 19 ਜੂਨ (ਲਾਗੂ)- ਸਥਾਨਕ ਸੁੱਚੀ ਪਿੰਡ ਦੇ ਇੰਡੀਅਨ ਆਇਲ ਡਿਪੂ ਦੇ ਸਾਹਮਣੇ ਹਾਈਵੇ ਦੀ ਸਰਵਿਸ ਲੇਨ ਤੇ ਸ਼ਹਿਰ ਅੰਦਰ ਪ੍ਰਵੇਸ਼ ਕਰਦੀਆਂ ਸੜਕਾਂ ਟੈਂਕਰਾਂ 'ਤੇ ਟਰੱਕਾਂ ਦੀ ਪਾਰਕਿੰਗ ਦਾ ਰੂਪ ਧਾਰ ਲੈਂਦੀਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਲੰਮਾ ਪਿੰਡ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਤੱਕ ਹਾਈਵੇ ਦੀ ਦੋਵੇਂ ਪਾਸਿਆਂ ਦੀ ਸਰਵਿਸ ਲੇਨ 'ਤੇ ਇਹ ਟੈਂਕਰ 'ਤੇ ਟਰੱਕ ਖੜ੍ਹੇ ਕਰ ਦਿੱਤੇ ਜਾਂਦੇ ਹਨ | ਨਵਯੁੱਗ ਰਬੜ ਫੈਕਟਰੀ ਨਾਲ ਦਾਖ਼ਲ ਹੁੰਦੀ ਭੱਠਾ ਰੋਡ ਦੇ ਅੰਦਰ ਤੱਕ ਇਹ ਟੈਂਕਰਾਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ | ਇਸ ਫੈਕਟਰੀ ਦੇ ਨਜ਼ਦੀਕ ਹੀ ਹਾਈਵੇ ਤੇ ਭੱਠਾ ਰੋਡ 'ਤੇ 50 ਮੀਟਰ ਦੇ ਘੇਰੇ 'ਚ ਦੋ ਸ਼ਰਾਬ ਦੇ ਠੇਕੇ ਤੇ ਅਹਾਤੇ ਖੁੱਲ੍ਹੇ ਹੋਏ ਹਨ ਤੇ ਇਥੇ ਸ਼ਰਾਬ ਪੀਣ ਲਈ ਆਉਣ ਵਾਲੇ ਬੇਢੰਗੇ ਤਰੀਕੇ ਨਾਲ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ | ਕਈ ਸ਼ਰਾਬੀ ਆਪਣੀਆਂ ਗੱਡੀਆਂ 'ਚ ਹੀ ਬੈਠ ਕੇ ਸ਼ਰਾਬ ਪੀ ਰਹੇ ਹੁੰਦੇ ਹਨ, ਜਿਸ ਕਾਰਨ ਆਮ ਰਾਹਗੀਰਾਂ ਖਾਸ ਕਰਕੇ ਔਰਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਵਾਰਡ ਦੇ ਕੌਂਸਲਰ ਰੌਬਿਨ ਲਵ ਨੇ ਕਈ ਵਾਰ ਟ੍ਰੈਫਿਕ ਪੁਲਿਸ ਨੂੰ ਬੁਲਾ ਕੇ ਆਵਾਜਾਈ ਜਾਮ ਕਰਨ ਵਾਲੇ ਇਨ੍ਹਾਂ ਟੈਂਕਰਾਂ, ਟਰੱਕਾਂ ਤੇ ਠੇਕੇ ਦੇ ਗਾਹਕਾਂ ਦੇ ਚਾਲਾਨ ਵੀ ਕਰਵਾਏ ਹਨ ਪਰ ਕੁੱਝ ਦਿਨਾਂ ਦੇ ਅਸਰ ਉਪਰੰਤ ਪਰਨਾਲਾ ਉੱਥੇ ਦਾ ਉੱਥੇ ਹੀ ਹੁੰਦਾ ਹੈ | ਟ੍ਰੈਫਿਕ ਪੁਲਿਸ ਦੀ ਢਿੱਲ-ਮੱਠ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਨੇ ਪੁਲਿਸ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਸਰਵਿਸ ਲੇਨ 'ਤੇ ਸੰਪਰਕ ਸੜਕਾਂ ਨੂੰ ਪਾਰਕਿੰਗ ਬਣਨ ਤੋਂ ਰੋਕਿਆ ਜਾਵੇ ਤੇ ਸ਼ਰਾਬ ਦੇ ਅਹਾਤੇ ਦੇ ਬਾਹਰ ਹੀ ਗੱਡੀਆਂ ਵਿਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਸ਼ਿਵ ਨਗਰ ਨਾਗਰਾ 'ਚ ਡੇਢ ਮਹੀਨੇ ਤੋਂ ਸੀਵਰੇਜ ਬੰਦ- ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਸਿਵਲ ਸਰਜਨ ਡਾ. ਬਲਵਿੰਦਰ ਕੌਰ ਵਲੋਂ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਅਚਨਚੇਤ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।