16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ਼ਿਵ ਨਗਰ ਨਾਗਰਾ 'ਚ ਡੇਢ ਮਹੀਨੇ ਤੋਂ ਸੀਵਰੇਜ ਬੰਦ- ਲੋਕ ਪ੍ਰੇਸ਼ਾਨ <br/>

ਸੀਵਰੇਜ ਜਾਮ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕ¢ ਤਸਵੀਰ. ਮੁਨੀਸ਼ <br/> 20-06-2025
ਜਲੰਧਰ, 19 ਜੂਨ (ਸ਼ਿਵ)-ਸ਼ਹਿਰ 'ਚ ਹਾਲੇ ਵੀ ਕਈ ਜਗ੍ਹਾ 'ਤੇ ਸੀਵਰੇਜ ਸਮੱਸਿਆ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ¢ ਵਾਰਡ ਨੰਬਰ 83 ਸ਼ਿਵ ਨਗਰ ਨਾਗਰਾ ਦਾ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਬੰਦ ਹੈ¢ ਸ਼ਿਵ ਨਗਰ ਦੀ ਪ੍ਰਧਾਨ ਰਜਨੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਰਕੇ ਸ਼ਿਵ ਨਗਰ ਵਿੱਚ ਗੰਦੇ ਪਾਣੀ ਨਾਲ ਗਟਰ ਭਰੇ ਪਏ ਹਨ ¢ ਨਗਰ ਨਿਗਮ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ¢ ਕੌਂਸਲਰ ਨੂੰ ਬਣੇ 6 ਮਹੀਨੇ ਹੋਣ ਲੱਗੇ ਨੇ ਜਿਸ ਤੋਂ ਬਾਅਦ ਕੌਂਸਲਰ ਨੇ ਸ਼ਿਵ ਨਗਰ ਵੱਲ ਧਿਆਨ ਨਹੀਂ ਮਾਰਿਆ ਹੈ¢ ਉਨ੍ਹਾਂ ਨੇ ਕਿਹਾ ਹੈ ਕਿ ਸੀਵਰੇਜ ਦਾ ਪਾਣੀ ਬੈਕ ਮਾਰ ਰਿਹਾ ਹੈ, ਘਰਾਂ 'ਚ ਪਾਣੀ ਬਾਥਰੂਮਾਂ ਰਾਹੀਂ ਬਾਹਰ ਆ ਰਿਹਾ ਹੈ ¢ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ, ਓਹ ਸੋਮਵਾਰ ਨੂੰ ਨਗਰ ਨਿਗਮ ਦਫ਼ਤਰ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ ¢ਇਸ ਮÏਕੇ 'ਤੇ ਰਜਨੀ ਪ੍ਰਧਾਨ, ਆਸ਼ਾ ਰਾਣੀ, ਮੀਨੂ, ਊਸ਼ਾ, ਪੂਜਾ, ਜੋਤੀ, ਸ਼ਾਲੂ ,ਚੰਦਾ, ਨੀਲਮ ਤੇ ਸੁਰਜੀਤ ਸਿੰਘ ਮÏਜੂਦ ਸਨ¢ ਲੋਕਾਂ ਦਾ ਕਹਿਣਾ ਸੀ ਕਿ ਕਮੇਟੀਆਂ ਨੂੰ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ¢

ਪਿਛਲੀ ਖ਼ਬਰ ਜਲੰਧਰ ਨੇ ਤਰਨ ਤਾਰਨ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਥਾਂ ਬਣਾਈ <br/> ਅਗਲੀ ਖ਼ਬਰ ਹਾਈਵੇ ਦੀ ਸਰਵਿਸ ਲੇਨ ਬਣੀ ਟਰੱਕਾਂ ਦੀ ਪਾਰਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।