16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜਲੰਧਰ ਨੇ ਤਰਨ ਤਾਰਨ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਥਾਂ ਬਣਾਈ <br/>

ਅੰਤਰ ਜ਼ਿਲ੍ਹਾ ਅੰਡਰ 19 ਸਾਲ ਵਰਗ ਦੇ ਕੁਆਰਟਰ ਫਾਈਨਲ 'ਚ ਪੁੱਜੀ ਜਲੰਧਰ ਦੀ ਟੀਮ ਦੇ ਨਾਲ ਜੇ.ਡੀ.ਸੀ.ਏ ਦੇ ਅਧਿਕਾਰੀ ਤੇ ਕੋਚ | ਤਸਵੀਰ:-ਮੁਨੀਸ਼ | <br/> 20-06-2025
ਜਲੰਧਰ, 19 ਜੂਨ (ਡਾ.ਜਤਿੰਦਰ ਸਾਬੀ)- ਸਥਾਨਕ ਸੇਂਟ ਸੋਲਜ਼ਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਅੰਤਰ ਜ਼ਿਲ੍ਹਾ ਅੰਡਰ 19 ਸਾਲ ਲੜਕੀਆਂ ਦੇ ਪੰਜਾਬ ਪੱਧਰੀ ਕ੍ਰਿਕਟ ਦੇ ਮੁਕਾਬਲਿਆਂ 'ਚੋਂ ਜਲੰਧਰ ਦੀ ਟੀਮ ਨੇ ਤਰਨਤਾਰਨ ਨੂੰ ਰਿਕਾਰਡ 410 ਦੌੜਾਂ ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕੀਤਾ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਜਲੰਧਰ ਦੀ ਲੜਕੀਆਂ ਦੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 437 ਦੌੜਾਂ ਬਣਾਈਆਂ ਤੇ ਇਸ ਵਿਚ ਸਿਮਰਨ ਅਰੋੜਾ ਨੇ 80 ਦੌੜਾਂ, ਨਵਰੀਤ ਨੇ 70 ਦੌੜਾਂ ਤੇ ਅਲੀਨ ਚੋਪੜਾ ਨੇ 58 ਦੌੜਾਂ ਦਾ ਯੋਗਦਾਨ ਪਾਇਆ | ਇਸ ਦੇ ਜਵਾਬ 'ਚ ਤਰਨਤਾਰਨ ਦੀ ਪੂਰੀ ਟੀਮ ਸਿਰਫ 57 ਦੌੜਾਂ 'ਤੇ ਢੇਰ ਹੋ ਗਈ | ਜੇਤੂ ਟੀਮ ਨੂੰ ਜੇ.ਡੀ.ਸੀ.ਏ ਦੇ ਪ੍ਰਧਾਨ ਸੰਜੀਵ ਕੁਮਾਰ, ਉਪ ਪ੍ਰਧਾਨ ਰਾਜਨ ਚੋਪੜਾ, ਸਕੱਤਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਖਜਾਨਚੀ ਰਿਸ਼ੀ ਰਾਜ, ਕੋਚ ਆਸ਼ੂਤੋਸ਼ ਸ਼ਰਮਾਂ ਤੇ ਸਹਾਇਕ ਕੋਚ ਸ਼ਰਨਦੀਪ ਕੌਰ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਗਾਜ਼ੀਗੁੱਲਾ ਸੀਵਰੇਜ ਸਮੱਸਿਆ ਦੇ ਨਿਪਟਾਰੇ ਦੀ ਹਦਾਇਤ <br/> ਅਗਲੀ ਖ਼ਬਰ ਸ਼ਿਵ ਨਗਰ ਨਾਗਰਾ 'ਚ ਡੇਢ ਮਹੀਨੇ ਤੋਂ ਸੀਵਰੇਜ ਬੰਦ- ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।