ਜਲੰਧਰ, 19 ਜੂਨ (ਸ਼ਿਵ)-ਨਿਗਮ ਕਮਿਸ਼ਨਰ ਗÏਤਮ ਜੈਨ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅੱਜ ਵਧੀਕ ਕਮਿਸ਼ਨਰ ਰਾਕੇਸ਼ ਗਰਗ ਵਲੋਂ ਗ਼ਾਜ਼ੀ ਗੁੱਲਾ ਇਲਾਕੇ ਦਾ ਮÏਕੇ 'ਤੇ ਨਿਰੀਖਣ ਕੀਤਾ ਗਿਆ¢ ਉਨ੍ਹਾਂ ਦੇ ਨਾਲ ਐਕਸੀਅਨ ਸੁਖਵਿੰਦਰ ਸਿੰਘ ਤੇ ਇੰਜੀ. ਸਤਿੰਦਰ ਮਹਾਜਨ ਵੀ ਮÏਜੂਦ ਸਨ¢ ਇਸ ਦÏਰਾਨ ਸੀਵਰੇਜ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਗਿਆ¢ ਵਧੀਕ ਕਮਿਸ਼ਨਰ ਵੱਲੋਂ ਤੁਰੰਤ ਕਾਰਵਾਈ ਕਰਕੇ ਸਮੱਸਿਆ ਦਾ ਹੱਲ ਕੱਢਣ ਤੇ ਨਿਵਾਸੀਆਂ ਨੂੰ ਰਾਹਤ ਦੇਣ ਲਈ ਸੰਬੰਧਿਤ ਵਿਭਾਗ ਨੂੰ ਢਿੱਲ ਨਾ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ¢ ਮਿੳਾੂਸੀਪਲ ਕਾਰਪੋਰੇਸ਼ਨ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਲਾਕੇ ਦੀ ਸੀਵਰੇਜ ਪ੍ਰਣਾਲੀ ਨੂੰ ਯਥਾਸੰਭਵ ਤੁਰੰਤ ਠੀਕ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਕੋਈ ਦੁੱਖ-ਤਕਲੀਫ ਨਾ ਹੋਵੇ¢ਚੇਤੇ ਰਹੇ ਕਿ ਗਾਜ਼ੀਗੁੱਲਾ ਸੀਵਰੇਜ ਸਮੱਸਿਆ ਹੱਲ ਨਾ ਕਰਨ ਦੇ ਮਾਮਲੇ 'ਚ ਕਈ ਅਫ਼ਸਰਾਂ 'ਤੇ ਨਜ਼ਲਾ ਡਿੱਗਿਆ ਸੀ ਜਿਸ ਕਰਕੇ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ |