ਜਲੰਧਰ 19 ਜੂਨ (ਸ਼ਿਵ)- ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਦੇ ਉੱਪਰ ਪੁਲ ਤੋਂ ਚੋਰਾਂ ਦੁਆਰਾ ਇੱਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ¢ ਆਮ ਆਦਮੀ ਪਾਰਟੀ ਦੀ ਆਗੂ ਨੇ ਦੱਸਿਆ ਕਿ ਇੱਕ ਸਾਲ ਪਹਿਲੇ ਚੋਰ ਪੁਲ ਦੇ ਉੱਤੋਂ ਇੱਟਾਂ ਚੋਰੀ ਕਰਕੇ ਲੈ ਗਏ ਸਨ ¢ਨਗਰ ਨਿਗਮ ਦੀ ਬੀ.ਐਂਡ. ਆਰ. ਟੀਮ ਨੇ ਮÏਕੇ 'ਤੇ ਜਾ ਕੇ ਦੁਬਾਰਾ ਪੁਲ ਨੂੰ ਬਣਵਾਇਆ ਸੀ ¢ ਹੁਣ ਫਿਰ ਦੁਬਾਰਾ ਚੋਰ ਇੱਟਾਂ ਚੋਰੀ ਕਰਕੇ ਲੈ ਗਏ¢ ਬਲਵੀਰ ਕÏਰ ਨੇ ਕਿਹਾ ਕਿ ਨਗਰ ਨਗਰ ਨਿਗਮ ਦੁਆਰਾ ਇਸ ਪੁਲ ਨੂੰ ਚੋੜਾ ਕਰਨ ਦਾ ਵੀ ਕੰਮ ਜਲਦੀ ਸ਼ੁਰੂ ਹੋ ਜਾਏਗਾ ¢ ਬਲਵੀਰ ਕÏਰ ਨੇ ਇਸ ਪੁਲ ਤੋਂ ਬਾਰ-ਬਾਰ ਇੱਟਾਂ ਚੋਰੀ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਨੂੰ ਇਸ ਬਾਰੇ ਨਾਲ ਲੱਗੇ ਕੈਮਰਿਆਂ ਤੋਂ ਜਾਣਕਾਰੀ ਲਿਆ ਕੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਨਗਰ ਨਿਗਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ¢