16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੁਕੱਦਮੇ 'ਚ ਲੋੜੀਂਦਾ ਭਗÏੜਾ ਕਾਬੂ <br/>

ਕਾਬੂ ਕੀਤੇ ਗਏ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸੁਰਿੰਦਰ ਪਾਲ ਸਿੰਘ ਅਤੇ ਏਐਸਆਈ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ¢ <br/> 20-06-2025
ਜਮਸ਼ੇਰ ਖਾਸ, 19 ਜੂਨ (ਹਰਵਿੰਦਰ ਕੁਮਾਰ)- ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇੱਕ ਭਗÏੜਾ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਮੁੱਖ ਅਫ਼ਸਰ ਸੰਜੀਵ ਕੁਮਾਰ ਸੂਰੀ ਨੇ ਦੱਸਿਆ ਕਿ ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਂਕੀ ਫਤਿਹਪੁਰ ਦੇ ਚੌਕੀ ਇੰਚਾਰਜ ਏਐਸਆਈ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇੱਕ ਮੁਕੱਦਮੇ 'ਚ ਲੋੜੀਂਦੇ ਦੋਸ਼ੀ ਅੱਡਾ ਗੇਟ ਪ੍ਰਤਾਪਪੁਰਾ ਤੋਂ ਰਾਜੂ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਚੱਕ ਚੇਲਾ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਹਾਲ ਵਾਸੀ ਪਿੰਡ ਕੰਗ ਸਾਬੂ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਹੈ¢ ਚੌਕੀ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ 'ਚ ਦਰਜ ਸੀ¢ ਚੌਕੀ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਜੱਜ ਹਰਪ੍ਰੀਤ ਕÏਰ ਦੀ ਅਦਾਲਤ ਵਲੋਂ ਮੁਕੱਦਮਾ ਨੰਬਰ ਮਿਤੀ 13 ਜੂਨ 2025 ਨੂੰ ਦੋਸ਼ੀ ਰਾਜੂ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ¢ ਜਿਸ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ¢

ਪਿਛਲੀ ਖ਼ਬਰ ਐਕਟਿਵਾ ਸਵਾਰ ਲੁਟੇਰਾ ਨਰਸ ਦਾ ਮੋਬਾਈਲ ਝਪਟ ਕੇ ਹੋਇਆ ਫਰਾਰ ਅਗਲੀ ਖ਼ਬਰ ਨਹਿਰ ਦੇ ਉੱਪਰ ਬਣੇ ਪੁਲ ਦੀਆਂ ਇੱਟਾਂ ਚੋਰੀ ਕਰ ਰਹੇ ਨੇ ਚੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।