ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ)-ਪਿਮਸ ਹਸਪਤਾਲ ਤੋਂ ਬਾਹਰ ਨਿਕਲ ਰਹੀ ਇਕ ਨਰਸ ਦੇ ਹੱਥ 'ਚ ਫੜਿਆ ਮੋਬਾਈਲ ਫੋਨ ਝਪਟ ਕੇ ਇਕ ਐਕਟਿਵਾ ਸਵਾਰ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ | ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਈ ਜਾ ਰਹੀ ਸੀ, ਜਿਵੇਂ ਹੀ ਉਹ ਪਿਮਸ ਹਸਪਤਾਲ 'ਚੋਂ ਬਾਹਰ ਨਿਕਲ ਰਹੀ ਸੀ, ਤਾਂ ਉਸ ਦੇ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ | ਉਹ ਤੁਰਦੇ-ਤੁਰਦੇ ਫੋਨ 'ਤੇ ਗੱਲ ਕਰ ਰਹੀ ਸੀ, ਇਸੇ ਦੌਰਾਨ ਐਕਟਿਵਾ 'ਤੇ ਆਏ ਲੁਟੇਰੇ ਨੇ ਉਸ ਦਾ ਮੋਬਾਈਲ ਝਪਟ ਲਿਆ | ਵਰਾਦਾਤ ਤੋਂ ਬਾਅਦ ਉਸ ਨੇ ਰੌਲਾ ਪਾਇਆ, ਪਰ ਲੁਟੇਰਾ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |