ਜਲੰਧਰ, 19 ਜੂਨ (ਜਸਪਾਲ ਸਿੰਘ)-ਦੁਆਬਾ ਕਾਲਜ ਦੇ ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਆਬਾ ਕਾਲਜ 'ਚ ਨਵੇਂ ਸੈਸ਼ਨ 2025-26 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਸੰਪਰਕ ਸਕਾਲਰਸ਼ਿਪ ਸਕੀਮ 2025 ਸ਼ੁਰੂ ਕੀਤੀ ਗਈ ਹੈ ਜਿਸ 'ਚ ਹਰੇਕ ਵਿਦਿਆਰਥੀ ਆਪਣੇ ਕੋਰਸ ਤੇ ਹੋਸਟਲ ਦੀ ਫੀਸ 'ਤੇ 18000/- ਰੁਪਏ ਤੱਕ ਦੀ ਛੋਟ ਦਾ ਲਾਭ ਲੈ ਸਕਦਾ ਹੈ | ਸੰਪਰਕ ਸਕਾਲਰਸ਼ਿਪ ਦੇ ਅਧੀਨ ਕਿਸੇ ਵੀ ਬੋਰਡ ਤੋਂ 10+2 ਪਾਸ ਹੋਣ ਵਾਲੇ ਵਿਦਿਆਰਥੀ ਪ੍ਰਾਪਤ ਅੰਕਾਂ ਦੇ ਅਨੁਸਾਰ 100% ਤੱਕ ਦੀ ਰਿਆਇਤ ਦਾ ਲਾਭ ਲੈ ਸਕਦੇ ਹਨ | ਡਾ. ਭੰਡਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ 'ਚ ਦਾਖ਼ਲਾ ਲੈਣ ਵਾਲੇ ਸਿੰਗਲ ਗਰਲ ਚਾਈਲਡ ਨੂੰ ਡੀਸੀਜੇ ਸੁਕੰਨਿਆ ਸਿੱਖਿਆ ਸਕਾਲਰਸ਼ਿਪ, ਪੈਰੰਟ ਲੈਸ ਤੇ ਫਾਦਰ ਲੈਸ ਚਾਇਲਡ ਨੂੰ ਡੀਸੀਜੇ ਕੰਜ਼ਰਵੇਸ਼ਨ ਸਕਾਲਰਸ਼ਿਪ, ਇਲੈਕਟਿਵ ਸੰਸਕਿ੍ਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਡੀਸੀਜੇ ਸੰਸਕਿ੍ਤੀ ਸਕਾਲਰਸ਼ਿਪ, ਭੈਣ-ਭਰਾ ਨੂੰ ਡੀਸੀਜੇ ਧਰੋਹਰ ਸਕਾਲਰਸ਼ਿਪ ਕਨਸੇਸ਼ਨ, ਹਥਿਆਰਬੰਦ ਸੈਨਾ 'ਚ ਸੇਵਾ ਨਿਭਾਅ ਰਹੇ ਮਾਪਿਆਂ ਦੇ ਬੱਚਿਆਂ ਲਈ ਡੀਸੀਜੇ ਆਰਮਡ ਸਰਵਿਸਿਜ਼ ਬਹਾਦਰੀ ਸਕਾਲਰਸ਼ਿਪ, ਕਾਲਜ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਨਾਮਜ਼ਦ ਵਿਦਿਆਰਥੀਆਂ ਨੂੰ ਡੀਸੀਜੇ ਫੈਮਿਲੀ ਸਕਾਲਰਸ਼ਿਪ ਤੇ ਹਰੇਕ ਸਮੈਸਟਰ 'ਚ ਵਧੀਆ ਪ੍ਰਦਰਸ਼ਣ ਕਰਨ ਵਾਲੇ ਵਿਦਿਆਰਥੀਆਂ ਨੂੰ ਡੀਸੀਜੇ ਕੰਸਿਸਟੇਂਟ ਪਰਫੋਰਮੇਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ | ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਫੀਸ ਰਿਆਇਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ |