17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੁਰਾਣੀ ਬਾਰਾਂਦਰੀ 'ਚ ਕੋਠੀ ਅੰਦਰੋਂ ਟੂਟੀਆਂ ਤੇ ਪਾਣੀ ਦੀ ਮੋਟਰ ਚੋਰੀ

ਅਜੀਤ ਡੈਸਕ 21-06-2025

ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)-ਪੁਰਾਣੀ ਬਾਰਾਂਦਰੀ 'ਚ ਇਕ ਕੋਠੀ 'ਚੋਂ ਕਿਸੇ ਨੇ ਟੂਟੀਆਂ ਤੇ ਪਾਣੀ ਵਾਲੀ ਮੋਟਰ ਚੋਰੀ ਕਰ ਲਈ ਹੈ | ਜਾਣਕਾਰੀ ਅਨੁਸਾਰ ਮਾਣਯੋਗ ਵਧੀਕ ਸੈਸ਼ਨ ਜੱਜ ਨੂੰ ਅਲਾਟ ਹੋਈ ਇਸ ਕੋਠੀ 'ਚ ਮਰੰਮਤ ਦਾ ਕੰਮ ਚੱਲ ਰਿਹਾ ਸੀ | ਬੀਤੀ ਰਾਤ ਕਿਸੇ ਨੇ ਕੋਠੀ ਅੰਦਰ ਦਾਖ਼ਲ ਹੋ ਕੇ ਬਾਥਰੂਮਾਂ 'ਚ ਲੱਗੀਆਂ ਟੂਟੀਆਂ ਤੇ ਪਾਣੀ ਦੀ ਮੋਟਰ ਉਤਾਰ ਲਈ ਤੇ ਸਾਰਾ ਸਾਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ | ਵਾਰਦਾਤ ਸਬੰਧੀ ਉਸ ਵਕਤ ਪਤਾ ਲੱਗਾ, ਜਦੋਂ ਕੰਮ ਦੀ ਨਿਗਰਾਨੀ ਕਰਨ ਵਾਲੇ ਮੁਲਾਜ਼ਮ ਸਵੇਰ ਸਮੇਂ ਕੋਠੀ 'ਚ ਪਹੁੰਚੇ | ਮੁਲਾਜ਼ਮਾਂ ਨੇ ਵਾਰਦਾਤ ਸਬੰਧੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਅੰਤਰ-ਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼- ਸਾਰੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਏ... ਅਗਲੀ ਖ਼ਬਰ 4 ਦਿਨ ਬੰਦ ਰਹਿਣਗੀਆਂ ਦੁਕਾਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।