ਜਲੰਧਰ, 20 ਜੂਨ (ਸ਼ਿਵ)-ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵਲੋਂ ਕੁੱਝ ਦਿਨ ਪਹਿਲਾਂ ਸਫ਼ਾਈ ਸੇਵਕ ਸਤਪਾਲ ਨੂੰ ਕੁੱਝ ਦਿਨ ਪਹਿਲਾਂ ਆਪਣੀ ਡਿਊਟੀ ਤੋਂ ਗੈਰ ਹਾਜਰ ਰਹਿਣ 'ਤੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਸੀ ਤੇ ਪਿਛਲੇ ਦੋ ਸਾਲਾਂ ਦੀ ਤਨਖ਼ਾਹ ਦੀ ਵਸੂਲੀ ਵੀ ਪਾਈ ਸੀ ਤੇ ਹੁਣ ਇਸ ਮਾਮਲੇ ਵਿਚ ਸਫ਼ਾਈ ਸੇਵਕ ਸਤਪਾਲ ਨੇ ਨਿਗਮ ਤੋਂ ਅਗੇਤੀ ਸੇਵਾਮੁਕਤੀ ਲੈਣ ਲਈ ਅਰਜ਼ੀ ਦਿੱਤੀ ਹੈ | ਆਪਣੀ ਦਿੱਤੀ ਗਈ ਅਰਜ਼ੀ ਵਿਚ ਸਤਪਾਲ ਨੇ ਲਿਖਿਆ ਹੈ ਕਿ ਉਹ ਨਗਰ ਨਿਗਮ ਜਲੰਧਰ ਵਿਖੇ ਬਤੌਰ ਸਫ਼ਾਈ ਸੇਵਕ ਸਾਲ 2009 ਤੋਂ ਕੰਮ ਕਰ ਰਿਹਾ ਹੈ | ਉਸ ਦੀ ਤਬੀਅਤ ਠੀਕ ਨਹੀਂ ਰਹਿੰਦੀ ਹੈ ਤੇ ਉਨ੍ਹਾਂ ਦੇ ਘਰੇਲੂ ਹਾਲਾਤ ਠੀਕ ਨਹੀਂ ਹਨ ਜਿਸ ਕਾਰਨ ਆਪਣੀ ਆਪਣੀ ਨੌਕਰੀ ਕਰਨ ਵਿਚ ਅਸਮਰਥ ਹਨ | ਇਸ ਲਈ ਉਨ੍ਹਾਂ ਨੇ 18 ਜੂਨ ਤੋਂ ਤਿੰਨ ਮਹੀਨੇ ਦਾ ਨੋਟਿਸ ਦਿੰਦੇ ਹੋਏ ਨੌਕਰੀ ਤੋਂ ਅਗੇਤੀ ਸੇਵਾਮੁਕਤੀ ਲੈ ਰਿਹਾ ਹੈ |