ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)-ਜਰਮਨੀ ਦੇ ਪ੍ਰਸਿੱਧ ਡਾ. ਅਲੋਇਸ ਫ੍ਰਾਂਜ਼ ਆਪਣੀ ਵਿਸ਼ੇੇਸ਼ ਫੇਰੀ 'ਤੇ ਆਰਥੋਨੋਵਾ ਹਸਪਤਾਲ, ਜਲੰਧਰ ਆਏ | ਡਾ. ਅਲੋਇਸ ਫ੍ਰਾਂਜ਼ ਦਾ ਆਰਥੋਨੋਵਾ ਹਸਪਤਾਲ ਪਹੁੰਚਣ 'ਤੇ ਡਾ. ਹਰਪ੍ਰੀਤ ਸਿੰਘ, ਹਸਪਤਾਲ ਦੀ ਸੀ.ਈ.ਓ ਜਸਲੀਨ ਕੌਰ, ਡਾ. ਅਸ਼ਿਤਾ ਸਿੰਘ ਅਤੇ ਸਾਰੇ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ | ਡਾ. ਅਲੋਇਸ ਫ੍ਰਾਂਜ਼ ਨੇ ਇਸ ਮੌਕੇ ਹਸਪਤਾਲ 'ਚ ਡਾ. ਹਰਪ੍ਰੀਤ ਸਿੰਘ ਵਲੋਂ ਕੀਤੇ ਗਏ 6 ਆਪ੍ਰੇਸ਼ਨਾਂ, ਖ਼ਾਸ ਕਰਕੇ ਰੋਬੋਟਿਕ ਗੋਡੇ ਬਦਲਣ ਤੇ ਐਂਡੋਸਕੋਪਿਕ ਸਪਾਈਨ ਸਰਜਰੀਆਂ 'ਚ ਹਿੱਸਾ ਲਿਆ | ਉਪਰੰਤ ਉਨ੍ਹਾਂ ਡਾ. ਹਰਪ੍ਰੀਤ ਸਿੰਘ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਰਥੋਨੋਵਾ ਹਸਪਤਾਲ 'ਚ ਕੀਤੇ ਜਾ ਰਹੇ ਗੋਡੇ ਬਦਲਣ ਦੇ ਆਪ੍ਰੇਸ਼ਨ ਉੱਚ ਪੱਧਰੀ ਹਨ | ਡਾ. ਅਲੋਇਸ ਫ੍ਰਾਂਜ਼ ਨੇ ਕਿਹਾ ਕਿ ਆਰਥੋਨੋਵਾ ਹਸਪਤਾਲ 'ਚ ਆ ਕੇ ਆਪ੍ਰੇਸ਼ਨ ਦੇਖਣਾ ਤੇ ਆਧੁਨਿਕ ਤਕਨੀਕ ਦੇ ਸਹੀ ਉਪਯੋਗ ਬਾਰੇ ਸਿੱਖਣਾ, ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਜੋੜ ਬਦਲਣ ਦੇ ਖੇਤਰ 'ਚ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਰਮਨੀ ਤੇ ਯੂ.ਕੇ. ਨਾਲੋਂ ਉੱਚ ਪੱਧਰ ਦੀਆਂ ਹਨ |