ਜਲੰਧਰ, 21 ਜੂਨ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਕੁਮਾਰ ਅਗਰਵਾਲ (ਡਿਊਟੀ ਜੱਜ) ਦੀ ਅਦਾਲਤ ਨੇ ਵਿਧਾਇਕ ਰਮਨ ਅਰੋੜਾ ਵਲੋਂ ਆਪਣੇ ਵਕੀਲਾਂ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ, ਰਿਭਵ ਚੱਢਾ ਵਲੋਂ ਲਗਾਈ ਗਈ ਮੈਡੀਕਲ ਦੀ ਅਰਜ਼ੀ, ਜਿਸ 'ਚ ਕਿਹਾ ਗਿਆ ਸੀ ਕਿ ਰਮਨ ਅਰੋੜਾ ਦੇ ਪਿੱਤੇ 'ਚ ਪੱਥਰੀ ਹੈ ਤੇ ਉਹ ਕਾਫ਼ੀ ਦਰਦ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ ਤੇ ਉਸ ਦਾ ਇਲਾਜ ਕਰਵਾਉਣ ਦੀ ਇਜ਼ਾਜਤ ਦਿੱਤੀ ਜਾਵੇ ਕਿਉਂ ਕਿ ਉਹ ਕਾਫ਼ੀ ਦਰਦ 'ਚ ਹੈ | ਵਕੀਲਾਂ ਨੇ ਕਿਹਾ ਕਿ ਇਸ ਲਈ ਆਪ੍ਰੇਸ਼ਨ ਦੀ ਲੋੜ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਗਿਆ ਤਾਂ ਇਹ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ | ਇਸੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਵਿਧਾਇਕ ਰਮਨ ਅਰੋੜਾ ਨੂੰ ਤੁਰੰਤ ਚੰਗੇ ਸਰਜਨ ਨੂੰ ਵਿਖਾਇਆ ਜਾਵੇ ਤੇ ਇਸ ਦੌਰਾਨ ਜਿਸ ਤਰ੍ਹਾਂ ਦੇ ਵੀ ਇਲਾਜ ਦੀ ਲੋੜ ਹੈ ਜਾਂ ਆਪ੍ਰੇਸ਼ਨ ਦੀ ਲੋੜ ਹੈ ਜਾਂਚ ਕਰਕੇ 1 ਜੁਲਾਈ ਨੂੰ ਮੈਡੀਕਲ ਸੰਬੰਧੀ ਸਾਰੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਵੇ | ਇਸ ਦੌਰਾਨ ਵਿਜੀਲੈਂਸ ਵਲੋਂ ਵਕੀਲ ਰਿਸ਼ੀ ਭਾਰਦਵਾਜ ਅਦਾਲਤ 'ਚ ਪੇਸ਼ ਹੋਏ |