23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲਘੂ ਉਦਯੋਗ ਭਾਰਤੀ ਪੰਜਾਬ ਦੀ ਚੋਣ 'ਚ ਪ੍ਰਦੀਪ ਮੋਂਗੀਆ ਬਣੇ ਪ੍ਰਧਾਨ

ਅਜੀਤ ਡੈਸਕ 22-06-2025
ਗੁਰਾਇਆ, 21 ਜੂਨ (ਬਲਵਿੰਦਰ ਸਿੰਘ)-ਲਘੂ ਉਦਯੋਗ ਭਾਰਤੀ ਪੰਜਾਬ ਦੀ ਕਾਰਜਕਾਰੀ ਮੀਟਿੰਗ ਇਥੇ ਹੋਈ, ਜਿਸ ਦੌਰਾਨ ਲਘੂ ਉਦਯੋਗ ਭਾਰਤੀ ਦੇ ਅਗਲੇ ਵਰ੍ਹੇ ਲਈ ਪ੍ਰਦੀਪ ਮੋਂਗੀਆ ਨੂੰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੀਮਾ ਧੂਮਲ, ਜਨਰਲ ਸਕੱਤਰ ਵਿਵੇਕ ਰਾਠੌਰ, ਕਨਵੀਨਰ ਅਮਰਦੀਪ ਸ਼ੇਰਗਿੱਲ, ਕੋ ਕਨਵੀਨਰ ਮੋਨਾ ਮੋਂਗੀਆ ਤੇ ਪੁਨੀਤ ਗੁਪਤਾ ਨੂੰ ਖ਼ਜ਼ਾਨਚੀ ਚੁਣਿਆ ਗਿਆ | ਮੀਟਿੰਗ ਦੌਰਾਨ ਸਨਅਤ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ 'ਤੇ ਵਿਸਥਾਰ ਪੂਰਵਕ ਵਿਚ ਚਰਚਾ ਹੋਈ | ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਵੀ ਹੋਇਆ | ਮੀਟਿੰਗ ਨੂੰ ਪ੍ਰਦੀਪ ਮੋਂਗੀਆ, ਅਸ਼ੋਕ ਗੁਪਤਾ, ਅਰਵਿੰਦ ਧੂਮਲ, ਜਸਵਿੰਦਰ ਸਿੰਘ ਸੂਰੀ ਤੇ ਹੋਰਨਾਂ ਨੇ ਸੰਬੋਧਨ ਕਰਦੇ ਹੋਏ ਸਨਅਤ ਨੂੰ ਇੰਸਪੈੱਕਟਰੀ ਰਾਜ ਤੋਂ ਛੁਟਕਾਰਾ ਦਿਵਾਉਣ ਲਈ ਸਰਕਾਰ ਕੋਲ ਗੁਹਾਰ ਲਗਾਈ | ਬੁਲਾਰਿਆਂ ਦਾ ਕਹਿਣਾ ਸੀ ਕਿ ਸਿੰਗਲ ਵਿੰਡੋ ਪ੍ਰਣਾਲੀ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਰਾਹੀਂ ਸਾਰੀਆਂ ਐਨ. ਓ. ਸੀ. ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਨਵੀਂ ਸਨਅਤ ਨੂੰ ਪ੍ਰਵਾਨਗੀ ਮਿਲ ਸਕੇ | ਉਨ੍ਹਾਂ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਵੀ ਸਵਾਗਤ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਸਨਅਤ ਦੇ ਵਿਕਾਸ ਲਈ ਛੋਟੇ ਸ਼ਹਿਰਾਂ ਵਿਚ ਵੀ ਸਰਕਾਰ ਫੋਕਲ ਪੁਆਇੰਟ ਬਣਾ ਕੇ ਸਨਅਤਕਾਰਾਂ ਨੂੰ ਸਸਤੇ ਭਾਅ 'ਤੇ ਜ਼ਮੀਨਾਂ ਦੇਵੇ | ਇਸ ਮੌਕੇ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਸਨਅਤਕਾਰ ਅਤੇ ਲਘੂ ਉਦਯੋਗ ਭਾਰਤੀ ਦੇ ਵੱਖ-ਵੱਖ ਯੂਨਿਟਾਂ ਤੋਂ ਮੈਂਬਰਾਂ ਤੋਂ ਇਲਾਵਾ ਜਸਵਿੰਦਰ ਸਿੰਘ ਸੂਰੀ ਪ੍ਰਧਾਨ ਲਘੂ ਉਦਯੋਗ ਭਾਰਤੀ ਗੁਰਾਇਆ ਸ਼ਾਖਾ,ਹਰਜੀਵਨ ਜੈਨ ਪ੍ਰਧਾਨ ਦੀ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ, ਮਨੋਜ ਤਹੀਮ, ਨਵੀਨ ਕੁਮਾਰ, ਰਣਜੀਤ ਸਿੰਘ, ਜਸਵੀਰ ਸਿੰਘ ਰਾਜ, ਗੁਰਮੁਖ ਸਿੰਘ, ਸਤਵੰਤ ਸਿੰਘ ਤੇ ਹੋਰ ਪੁੱਜੇ ਹੋਏ ਸਨ |
ਪਿਛਲੀ ਖ਼ਬਰ ਮਹਿਤਪੁਰ ਪੁਲਿਸ ਵਲੋਂ ਔਰਤ ਨੂੰ ਅਗਵਾ ਕਰਨ ਵਾਲਾ 24 ਘੰਟਿਆ 'ਚ ਗਿ੍ਫਤਾਰ <br/> ਅਗਲੀ ਖ਼ਬਰ ਸੈਣੀ ਹਿੱਟ ਐਂਡ ਰਨ ਐਕਸੀਡੈਂਟ ਕੰਪਨਸੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।