23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮਹਿਤਪੁਰ ਪੁਲਿਸ ਵਲੋਂ ਔਰਤ ਨੂੰ ਅਗਵਾ ਕਰਨ ਵਾਲਾ 24 ਘੰਟਿਆ 'ਚ ਗਿ੍ਫਤਾਰ <br/>

ਅਗਵਾ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋਸ਼ੀ ਦੀ ਜਾਣਕਾਰੀ ਦਿੰਦੇ ਸਮੇਂ ਮਹਿਤਪੁਰ ਥਾਣਾ ਮੁਖੀ ਬਲਬੀਰ ਸਿੰਘ ਤੇ ਹੋਰ | ਤਸਵੀਰ : ਰੂਪਰਾ ਸਟੂਡੀਓ <br/> 22-06-2025
ਮਹਿਤਪੁਰ, 21 ਜੂਨ (ਲਖਵਿੰਦਰ ਸਿੰਘ)-ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਮਹਿਤਪੁਰ ਦੀ ਟੀਮ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ 19 ਜੂਨ ਨੂੰ ਸੁਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਸੋਹਲ ਖ਼ਾਲਸਾ ਦੇ ਬਿਆਨ 'ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਸ ਦੀ ਭੈਣ ਸਿਮਰਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਬਾਂਗੀਵਾਲ ਥਾਣਾ ਮਹਿਤਪੁਰ ਹਾਲ ਵਾਸੀ ਸੋਹਲ ਖਾਲਸਾ ਜੋ ਵਿਦੇਸ਼ ਮਾਸਕਟ ਤੋਂ ਵਾਪਸ ਆ ਕੇ ਕਰੀਬ 6 ਮਹੀਨੇ ਤੋਂ ਉਸ ਪਾਸ ਪਿੰਡ ਸੋਹਲ ਖਾਲਸਾ ਰਹਿ ਰਹੀ ਹੈ | ਕਰੀਬ 4 ਵਜੇ ਵਿਲੀਅਮ ਜੋਹਨ ਪੁੱਤਰ ਸ੍ਰੀ ਬਰਕਤ ਮਸੀਹ ਵਾਸੀ ਮੁਹੱਲਾ ਵਿਕਾਸ ਨਗਰ ਨੇੜੇ ਬੱਸ ਅੱਡਾ ਸ਼ਾਹਕੋਟ ਦੀ ਗੱਡੀ 'ਚ ਸਵਾਰ ਹੋ ਕੇ ਮੱਥਾ ਟੇਕਣ ਵਾਸਤੇ ਦਾਨੇਵਾਲ ਗਏ ਸੀ | ਮੱਥਾ ਟੇਕ ਕੇ ਕਰੀਬ 05.30 ਵਜੇ ਵਾਪਸ ਮਹਿਤਪੁਰ ਬੱਸ ਅੱਡਾ ਖੜੇ੍ਹ ਸੀ ਜੋ ਕਿ ਬਾਅਦ ਵਿੱਚ ਉਹ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਮੱਥਾ ਟੇਕਣ ਵਾਸਤੇ ਜਾਣਾ ਸੀ ਤਾਂ ਅਚਾਨਕ ਸੁੱਖਾ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਬਾਂਗੀਵਾਲ ਸਮੇਤ ਸੁੱਖੀ ਪਤਨੀ ਲੇਟ ਬਲਵਿੰਦਰ ਸਿੰਘ ਵਾਸੀ ਬਰਨਾਲਾ ਤੇ ਬਾਬਾ ਗਗਨਦੀਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਅਕਬਰਪੁਰ ਕਲਾਂ ਅਤੇ ਕੁੱਝ ਹੋਰ ਅਣਪਛਾਤੇ ਵਿਅਕਤੀ ਆ ਕੇ ਸਿਮਰਜੀਤ ਕੌਰ ਉਨ੍ਹਾਂ ਕੋਲੋ ਧੱਕੇ ਨਾਲ ਅਗਵਾ ਕਰ ਲਿਆ ਤੇ ਇਨ੍ਹਾਂ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਰਪਾਨਾਂ ਵਿਖਾ ਕੇ ਡਰਾ ਧਮਕਾ ਕੇ ਧੱਕਾ ਮੁੱਕੀ ਕਰਕੇ ਸਿਮਰਜੀਤ ਕੌਰ ਨੂੰ ਗੱਡੀ ਵਿਚ ਜਬਰਦਸਤੀ ਬਿਠਾ ਕੇ ਅਗਵਾ ਕਰਕੇ ਲੈ ਗਏ ਤੇ ਜਾਂਦੇ ਸਮੇ ਇਹ ਵਿਅਕਤੀ ਉਨ੍ਹਾਂ ਨੂੰ ਧਮਕੀਆਂ ਦੇ ਕੇ ਗਏ | ਜਿਸ 'ਤੇ ਮਹਿਤਪੁਰ ਪੁਲਿਸ ਵਲੋਂ ਕਾਰਵਾਈ ਕਰਦਿਆ ਦੋਸ਼ੀ ਸੁੱਖਾ ਸਿੰਘ ਨੂੰ ਕਾਬੂ ਕਰਕੇ ਉਸ ਪਾਸੋ ਅਗਵਾ ਕੀਤੀ ਹੋਈ ਔਰਤ ਸਿਮਰਨਜੀਤ ਕੌਰ ਨੂੰ ਬਰਾਮਦ ਕੀਤਾ ਗਿਆ ਹੈ | ਵਾਰਦਾਤ ਵਿਚ ਵਰਤੀ ਕਾਰ ਤੇ ਮੋਟਰਸਾਈਕਲ ਬਰਾਮਦ ਕਰਨੇ ਬਾਕੀ ਹਨ ਅਤੇ ਇਸ ਦੇ ਸਾਥੀ ਦੋਸ਼ੀ ਗਗਨਦੀਪ ਸਿੰਘ ਉਰਫ ਬਾਬਾ ਵਾਸੀ ਅਕਰਬਪੁਰ ਕਲਾਂ ਤੇ ਦੋਸ਼ੀ ਸੁੱਖਾ ਸਿੰਘ ਦੀ ਭੈਣ ਸੁੱਖੀ ਪਤਨ ਬਲਵਿੰਦਰ ਨੂੰ ਗਿ੍ਫਤਾਰ ਕਰਨਾ ਬਾਕੀ ਹੈ |

ਪਿਛਲੀ ਖ਼ਬਰ ਕਿਸ਼ਨਗੜ੍ਹ 'ਚ ਪੁਲਿਸ ਚੌਕੀ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ ਅਗਲੀ ਖ਼ਬਰ ਲਘੂ ਉਦਯੋਗ ਭਾਰਤੀ ਪੰਜਾਬ ਦੀ ਚੋਣ 'ਚ ਪ੍ਰਦੀਪ ਮੋਂਗੀਆ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।