23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕਿਸ਼ਨਗੜ੍ਹ 'ਚ ਪੁਲਿਸ ਚੌਕੀ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ

ਅਜੀਤ ਡੈਸਕ 22-06-2025
ਕਿਸ਼ਨਗੜ੍ਹ, 21 ਜੂਨ (ਹੁਸਨ ਲਾਲ)-ਕਿਸ਼ਨਗੜ੍ਹ ਪੁਲਿਸ ਚੌਕੀ ਦੇ ਨਜ਼ਦੀਕ ਤੋਂ ਆਪਣੀ ਗੱਡੀ ਵਿਚ ਘਰ ਜਾ ਰਹੇ ਕਬੱਡੀ ਪ੍ਰਮੋਟਰ ਜਸਪ੍ਰੀਤ ਜੱਸਾ 'ਤੇ ਪੰਜ-ਸੱਤ ਨੌਜਵਾਨਾਂ ਵਲੋਂ ਗੱਡੀ ਅੱਗੇ ਗੱਡੀ ਲਗਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਗੱਡੀ ਦੀ ਭੰਨ ਤੋੜ ਕਰਨ ਤੇ ਹਮਲਾਵਰਾਂ 'ਤੇ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਗਏ ਬਿਆਨਾਂ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸੰਘਵਾਲ ਥਾਣਾ ਕਰਤਾਰਪੁਰ ਨੇ ਕਿਹਾ ਕਿ 17.06.25 ਨੂੰ ਮੈਂ ਥਾਣਾ ਕਰਤਾਰਪੁਰ ਵਿਖੇ ਆਪਣੇ ਪਿੰਡ ਦੇ ਕਿਸੇ ਮਾਸਲੇ ਦੇ ਸੰਬੰਧ 'ਚ ਆਇਆ ਸੀ, ਜੋ ਰਾਜੀਨਾਮਾ ਕਰਾਉਣ ਉਪਰੰਤ ਜਦ ਮੈਂ ਵਾਪਸ ਆਪਣੇ ਪਿੰਡ ਸੰਘਵਾਲ ਨੂੰ ਜਾਣ ਲੱਗਾ ਤਾਂ ਥਾਣਾ ਦੇ ਬਾਹਰ ਜੋਰਾਵਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸੰਘਵਾਲ ਥਾਣਾ ਕਰਤਾਰਪੁਰ ਨੇ ਮੇਰੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੇਰੀ ਪ੍ਰਧਾਨਗੀ ਮੈਂ ਕੱਢਣੀ ਹੈ | ਹੁਣ ਆਪਣੀ ਜਾਨ ਮਾਲ ਦਾ ਧਿਆਨ ਰੱਖੀ ਜੋ ਮੌਕਾ ਪਰ ਮੁਹਤਬਰ ਵਿਅਕਤੀਆਂ ਇਸ ਬਹਿਸਬਾਜ਼ੀ ਨੂੰ ਸੁਲਝਾਇਆ ਤੇ ਮੌਕੇ 'ਤੇ ਮੁਹਤਬਰ ਵਿਅਕਤੀਆਂ ਨੇ ਮਾਮਲੇ ਨੂੰ ਸੁਲਝਾਉਣ ਕਰਕੇ ਮੈਂ ਦਰਖਾਸਤ ਦੇਣਾ ਮੁਨਾਸਿਫ ਨਹੀਂ ਸਮਝਿਆ | ਜਿਸ ਕਾਰਨ ਮਿਤੀ 19.06.25 ਨੂੰ ਰਾਤ 10 ਵਜੇ ਦੇ ਕਰੀਬ ਮੈਂ ਆਪਣੇ ਪਿੰਡ ਦੇ ਸਾਬਕਾ ਸਰਪੰਚ ਭਾਗ ਰਾਮ ਪੁੱਤਰ ਲੇਟ ਮਹਿੰਗਾ ਰਾਮ ਨਾਲ ਆਪਣੀ ਗੱਡੀ ਸਕਾਰਪਿਓ ਨੰਬਰ ਪੀ.ਬੀ-08-ਐਫ.ਡੀ-0056 ਤੇ ਸਵਾਰ ਹੋ ਕੇ ਪੁਲਿਸ ਚੌਕੀ ਕਿਸ਼ਨਗੜ੍ਹ ਤੋਂ ਪਿੰਡ ਸੰਘਵਾਲ ਵੱਲ ਨੂੰ ਜਾ ਰਿਹਾ ਤਾਂ ਮੇਰੇ ਅੱਗੋਂ ਇਕ ਫਾਰਚੂਰਨ ਗੱਡੀ ਰੰਗ ਚਿੱਟਾ ਜਿਸ ਦਾ ਨੰਬਰ ਯੂ.ਕੇ-0001 ਹੀ ਮੈਨੂੰ ਯਾਦ ਹੈ ਆਈ ਜਿਨ੍ਹਾਂ ਨੇ ਗੱਡੀ ਲਿਆ ਕੇ ਸਿੱਧੀ ਮੇਰੀ ਗੱਡੀ ਵਿਚ ਮਾਰੀ ਜੋ ਮੈਂ ਤੁਰੰਤ ਆਪਣੀ ਗੱਡੀ ਪਿੱਛੇ ਵੱਲ ਨੂੰ ਭੱਜਾ ਲਈ ਜੋ ਕਰੀਬ 50 ਮੀਟਰ ਪਿੱਛੇ ਜਾ ਕੇ ਮੇਰੀ ਗੱਡੀ ਦੇ ਪਿੱਛੇ ਕਿਸੇ ਰਾਹਗੀਰ ਦੀ ਗੱਡੀ ਆ ਗਈ ਤਾਂ ਮੈਨੂੰ ਆਪਣੀ ਗੱਡੀ ਰੋਕਣੀ ਪਈ | ਇੰਨੇ ਨੂੰ ਇਹ ਫਾਰਚੂਰਨ ਗੱਡੀ ਮੇਰੀ ਗੱਡੀ ਦੇ ਅੱਗੇ ਆ ਕੇ ਖੜ੍ਹ ਗਈ ਜਿਸ 'ਚੋਂ 7/8 ਦੇ ਕਰੀਬ ਨੌਜਵਾਨ ਉਤਰੇ, ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਪਿਆਰਾ ਵਾਸੀ ਸਿਵਦਾਸਪੁਰ ਥਾਣਾ ਕਰਤਾਰਪੁਰ ਨੇ ਲਲਕਾਰਾ ਮਾਰਿਆ ਕੇ ਫੜ ਲਉ ਅੱਜ ਇਸ ਨੂੰ ਜਾਨੋ ਮਾਰ ਦੇਣਾ ਹੈ | ਜੋ ਇਨ੍ਹਾਂ ਲੜਕਿਆ 'ਚੋਂ ਮੈਂ ਕੁਝ ਨੂੰ ਪਹਿਲਾਂ ਤੋਂ ਜਾਣਦਾ ਹਾਂ ਜਿਨ੍ਹਾਂ 'ਚ ਜੋਬਨ ਵਾਸੀ ਨਿਜਾਮਦੀਨਪੁਰ (ਜਿਸ ਦੇ ਹੱਥ 'ਚ ਤੇਜ਼ਧਾਰ ਖੰਡਾ ਸੀ), ਪ੍ਰਭ ਵਾਸੀ ਕਾਲਾ ਬੱਕਰਾ ਜਿਸ ਦੇ ਹੱਥ ਵਿਚ ਬੇਸਬੇਟ, ਹਰਸ ਵਾਸੀ ਗੜੀਬਖਸਾ ਦੇ ਹੱਥ ਵਿਚ ਰਾਂਡ ਇਨ੍ਹਾਂ ਸਾਰਿਆਂ ਨੇ ਆ ਕੇ ਮਾਰੀ ਗੱਡੀ ਦੀ ਭੰਨਤੋੜ ਕਰਨੀ ਸੁਰੂ ਕਰ ਦਿੱਤੀ | ਜੋ ਗੱਡੀ ਦੇ ਸੀਸੇ ਟੁੱਟਦ ਸਮੇਂ ਮੈਂ ਤੇ ਸਾਬਕਾ ਸਰਪੰਚ ਭਾਗ ਰਾਮ ਗੱਡੀ ਦ'ਚ ਸੀਟਾਂ ਦੇ ਥੱਲੇ ਨੂੰ ਝੁਕ ਗਏ | ਜੋ ਹਰਸ ਨੇ ਮੇਰੀ ਸੱਜੀ ਬਾਂਹ 'ਤੇ ਰਾਡ ਨਾਲ ਵਾਰ ਕੀਤਾ, ਜਿਸ ਕਾਰਨ ਮੇਰੇ ਡੋਲੇ 'ਤੇ ਸੱਟ ਲੱਗੀ | ਇਸ ਤੋਂ ਇਲਾਵਾ ਇਨ੍ਹਾਂ ਨੇ ਹਥਿਆਰਾ ਨਾਲ ਵਾਰ ਕੀਤੇ, ਜਿਸ ਨਾਲ ਮੇਰੇ ਕਾਫੀ ਸੱਟਾ ਲੱਗੀਆਂ ਹਨ | ਮੇਰੇ ਸੱਟਾ ਮਾਰਦੇ ਸਮੇਂ ਪ੍ਰਭ ਅਤੇ ਹਰਸ ਨੇ ਮੇਰੀ ਗੱਡੀ ਦੀ ਪਿਛਲੀ ਤਾਕੀ ਖੋਲ੍ਹੀ ਤੇ ਮੇਰੀ ਗੱਡੀ 'ਚ ਕਾਲੇ ਰੰਗ ਦਾ ਪਿਆ ਲਿਫਾਫਾ, ਜਿਸ 'ਚ ਕਰੀਬ 5 ਲੱਖ 25 ਹਜ਼ਾਰ ਰੁਪਏ ਸਨ ਕੱਢ ਲਿਆ ਤੇ ਮੈਂ ਉੱਚੀ-ਉੱਚੀ ਰੌਲਾ ਪਾਉਂਦੇ ਹੋਏ ਕਿਹਾ ਕਿ ਪੁਲਿਸ ਆ ਗਈ ਤੇ ਡਰਦੇ ਮਾਰੇ ਇਹ ਭੱਜ ਗਏ | ਹਮਲਾਵਰ ਆਪਣੀ ਗੱਡੀ ਵਿਚ ਸਵਾਰ ਹੋਣ ਲੱਗੇ ਤਾਂ ਜਾਂਦੇ-ਜਾਂਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਪਣੇ ਡੱਬ 'ਚ ਪਿਸਟਲ ਕੱਢ ਕੇ ਮੇਰੇ ਵਲ ਨੂੰ ਫਾਇਰ ਕੀਤਾ ਜੋ ਮੈਂ ਝੁਕ ਕੇ ਆਪਣਾ ਬਚਾਅ ਕੀਤਾ | ਇਸ ਦੌਰਾਨ ਮੇਰੇ ਮੇਰੀ ਹੀ ਗੱਡੀ ਦੇ ਸ਼ੀਸ਼ਿਆ ਦਾ ਕੱਚ ਮੇਰੇ ਸਰੀਰ ਦੇ ਕਾਫੀ ਭਾਗਾ 'ਤੇ ਲੱਗਾ, ਜਿਸ ਨਾਲ ਮੈਂ ਜ਼ਖ਼ਮੀ ਹੋ ਗਿਆ ਤੇ ਇਲਾਜ ਲਈ ਕਪੂਰ ਹਸਪਤਾਲ ਜਲੰਧਰ ਵਿਖੇ ਦਾਖਲ ਹੋਇਆ | ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵਲੋ ਮੇਰੇ 'ਤੇ ਜਾਨਲੇਵਾ ਹਮਲਾ ਜੋਰਾਵਰ ਸਿੰਘ ਦੀ ਸ਼ਹਿ 'ਤੇ ਕੀਤਾ ਗਿਆ ਹੈ | ਜਸਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਜਲਦ ਗਿ੍ਫਤਾਰ ਕੀਤਾ ਜਾਵੇ | ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏ. ਐਸ. ਆਈ. ਬਲਵੀਰ ਸਿੰਘ ਬੁੱਟਰ ਨੇ ਕਿਹਾ ਕਿ ਪੀੜਤ ਜਸਪ੍ਰੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ |
ਪਿਛਲੀ ਖ਼ਬਰ ਆਦਮਪੁਰ ਦੇ ਦਿਕਸ਼ਾਂਤ ਸ਼ਾਰਦਾ ਸੈਨਾ 'ਚ ਲੈਫਟੀਨੈਂਟ ਬਣੇ <br/> ਅਗਲੀ ਖ਼ਬਰ ਮਹਿਤਪੁਰ ਪੁਲਿਸ ਵਲੋਂ ਔਰਤ ਨੂੰ ਅਗਵਾ ਕਰਨ ਵਾਲਾ 24 ਘੰਟਿਆ 'ਚ ਗਿ੍ਫਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।