23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਆਦਮਪੁਰ ਦੇ ਦਿਕਸ਼ਾਂਤ ਸ਼ਾਰਦਾ ਸੈਨਾ 'ਚ ਲੈਫਟੀਨੈਂਟ ਬਣੇ <br/>

ਅਜੀਤ ਡੈਸਕ 22-06-2025
ਆਦਮਪੁਰ, 21 ਜੂਨ (ਰਮਨ ਦਵੇਸਰ)-ਆਦਮਪੁਰ ਦੇ ਰਹਿਣ ਵਾਲੇ ਅਸ਼ਵਨੀ ਸ਼ਾਰਦਾ ਤੇ ਅਜੂ ਸ਼ਾਰਦਾ ਦੇ ਸਪੁੱਤਰ ਦਿਕਸ਼ਾਂਤ ਸ਼ਾਰਦਾ ਨੇ ਸੈਨਾ ਵਿਚ ਲੈਫ਼ਟੀਨੈਂਟ ਬਣ ਗਏ ਹਨ | ਦਿਕਸ਼ਾਂਤ ਸ਼ਾਰਦਾ ਨੇ ਆਪਣੀ ਸ਼ੁਰੂਆਤੀ ਪੜਾਈ ਰੇਨਬੋ ਸਕੂਲ ਵਿਖੇ ਕੀਤੀ ਉਸ ਤੋਂ ਬਾਅਦ ਉਨ੍ਹਾਂ ਨੇ ਆਦਮਪੁਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਾਈ ਕੀਤੀ | ਦਿਕਸ਼ਾਂਤ ਸ਼ਾਰਦਾ ਨੇ ਸੈਨਾ ਦਾ ਪੇਪਰ ਦਿੱਤਾ, ਜਿਸ ਵਿਚ ਉਸ ਦੀ ਕਲਰਕ ਵਜੋਂ ਸਿੱਖ ਲਾਈਟ ਰੇਜਮੈਂਟ 2016 ਵਿਚ ਹੋਈ | 5 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਦਿਕਸ਼ਾਂਤ ਸ਼ਾਰਦਾ ਨੇ ਕੜੀ ਮਿਹਨਤ ਕਰ ਏ. ਸੀ. ਸੀ. ਵਿਚ ਕਮਿਸ਼ਨ ਪ੍ਰਾਪਤ ਕੀਤਾ ਅਤੇ ਦਿਕਸ਼ਾਂਤ ਸ਼ਾਰਦਾ ਨੂੰ 4 ਸਾਲ ਦੀ ਟੇ੍ਰਨਿੰਗ ਲਈ ਆਈ. ਏ. ਐਮ. ਦੇਹਰਾਦੂਨ ਵਿਖੇ ਭੇਜਿਆ, ਜਿਥੇ ਉਸ ਨੂੰ 4 ਸਾਲ ਦੀ ਟੇ੍ਰਨਿੰਗ ਪੂਰੀ ਹੋਣ ਤੋ ਬਾਅਦ ਉਸ ਨੂੰ ਸੈਨਾ ਵਿਚ ਲੈਫ਼ਟੀਨੈਂਟ ਦਾ ਪਦ ਦਿੱਤਾ ਗਿਆ | ਲੈਫ਼ਟੀਨੈਂਟ ਦਿਕਸ਼ਾਂਤ ਸ਼ਾਰਦਾ ਨੇ ਇਸ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਹੈ | ਦਿਕਸ਼ਾਂਤ ਸ਼ਾਰਦਾ ਦੇ ਸੈਨਾ ਵਿਚ ਲੈਫ਼ਟੀਨੈਂਟ ਬਣਨ 'ਤੇ ਸ਼ਾਰਦਾ ਪਰਿਵਾਰ ਦੇ ਘਰ ਖ਼ੁਸ਼ੀ ਦਾ ਮਾਹੌਲ ਹੈ |

ਪਿਛਲੀ ਖ਼ਬਰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਕਾਬੂ <br/> ਅਗਲੀ ਖ਼ਬਰ ਕਿਸ਼ਨਗੜ੍ਹ 'ਚ ਪੁਲਿਸ ਚੌਕੀ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।