ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਚੌਕੀ ਪਿੰਡ ਗੰਨਾ ਪਿੰਡ ਦੇ ਇੰਚਾਰਜ ਥਾਣੇਦਾਰ ਸੁਖਦੇਵ ਸਿੰਘ ਨੇ ਦੋ ਔਰਤਾਂ ਨੂੰ 170 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇੰਸਪੈਕਟਰ ਕਪੂਰ ਨੇ ਦੱਸਿਆ ਕਿ ਉਕਤ ਦੋਵਾਂ ਔਰਤਾਂ 'ਚੋਂ ਇਕ ਔਰਤ ਦੀ ਪਹਿਚਾਣ ਦਾਰੋ ਪਤਨੀ ਕਰਨੈਲ ਰਾਮ ਵਾਸੀ ਪਿੰਡ ਗੰਨਾ ਪਿੰਡ ਵਜੋਂ ਹੋਈ ਹੈ, ਜਿਸ ਕੋਲੋਂ 40 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ | ਦੂਜੀ ਔਰਤ ਕਮਲਜੀਤ ਕੌਰ ਪਤਨੀ ਕਰਨੈਲ ਚੰਦ ਵਾਸੀ ਪਿੰਡ ਗੰਨਾ ਪਿੰਡ ਕੋਲੋਂ 130 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ | ਉਕਤ ਦੋਵਾਂ ਔਰਤਾਂ ਵਿਰੁੱਧ ਥਾਣਾ ਫਿਲੌਰ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ |