09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦਸਤ ਤੋਂ ਪੀੜਤ 250 ਤੋਂ ਵੱਧ ਮਰੀਜ਼ ਪਹੁੰਚੇ ਸਿਵਲ ਹਸਪਤਾਲ, ਪ੍ਰਭਾਵਿਤਾਂ 'ਚ 60 ਬੱਚੇ ਵੀ ਸ਼ਾਮਿਲ, 173 ਨੂੰ ਕੀਤਾ ਦਾਖ਼ਲ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ - ਬਸਤੀਆਂ ਦੇ ਖੇਤਰ 'ਚੋਂ ਸ਼ੁਰੂ ਹੋਈ ਦਸਤ ਦੀ ਬਿਮਾਰੀ ਦਾ ਸ਼ਹਿਰ ਦੇ ਹੋਰ ਖੇਤਰਾਂ 'ਚ ਵੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਸਿਵਲ ਹਸਪਤਾਲ 'ਚ ਇਲਾਜ ਲਈ ਸਭ ਤੋਂ ਵੱਧ ਮਰੀਜ਼ ਨਿਊ ਗੌਤਮ ਨਗਰ ਤੋਂ ਆਏ ਹਨ, ਇਸ ਤੋਂ ਇਲਾਵਾ ਬੂਟਾ ਮੰਡੀ, ਭਾਰਗੋ ਕੈਂਪ, ਇੰਡਸਟਰੀਅਲ ਏਰੀਆ, ਰਾਮ ਨਗਰ ਆਦਿ ਖੇਤਰਾਂ ਤੋਂ ਵੀ ਦਸਤ ਤੋਂ ਪੀੜ੍ਹਤ ਮਰੀਜ਼ ਸਿਵਲ ਹਸਪਤਾਲ 'ਚ ਪਹੁੰਚੇ ਹਨ | ਸਿਵਲ ਹਸਪਤਾਲ ਦੀ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਵਰਿੰਦਰ ਕੌਰ ਥਿੰਦ ਨੇ ਜਾਣਕਾਰੀ ਦਿੱਤੀ ਕਿ ਬੀਤੇ ਕੁਝ ਦਿਨਾਂ ਅੰਦਰ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਕਰੀਬ 250 ਮਰੀਜ਼ ਪਹੁੰਚੇ ਹਨ, ਜਿਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ 173 ਮਰੀਜ਼ਾਂ, ਜਿਨ੍ਹਾਂ 'ਚ 60 ਬੱਚੇ ਵੀ ਸ਼ਾਮਲ ਹਨ, ਨੂੰ ਮੈਡੀਕਲ ਵਾਰਡ ਤੇ ਬੱਚਾ ਵਾਰਡ 'ਚ ਦਾਖ਼ਲ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਆ ਰਹੇ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰਭਾਵਿਤ ਬੱਚਿਆਂ 'ਚੋਂ ਕਰੀਬ 45 ਬੱਚਿਆਂ ਦਾ ਸਫ਼ਲ ਇਲਾਜ ਕਰਕੇ ਭੇਜ ਦਿੱਤਾ ਗਿਆ ਹੈ, ਬਾਕੀ ਫਿਲਹਾਲ ਇਲਾਜ ਅਧੀਨ ਹਨ | ਡਾ. ਥਿੰਦ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਐਮਰਜੈਂਸੀ ਵਾਰਡ 'ਚ 24 ਘੰਟੇ ਤਾਇਨਾਤ ਰਹਿੰਦੀ ਹੈ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਨਸ਼ਾ ਤਸਕਰ ਨਾਲ ਸੰਬੰਧਿਤ ਗ਼ੈਰ-ਕਾਨੂੰਨੀ ਉਸਾਰੀ ਢਾਹੀ ਅਗਲੀ ਖ਼ਬਰ ਸਿਹਤ ਮੰਤਰੀ ਨੇ ਨਿਊ ਗੌਤਮ ਨਗਰ ਦੇ ਮਾਮਲੇ ਬਾਰੇ ਕੌਂਸਲਰ ਘੁੰਮਣ ਤੋਂ ਜਾਣਕਾਰੀ ਮੰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।