09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਿਹਤ ਮੰਤਰੀ ਨੇ ਨਿਊ ਗੌਤਮ ਨਗਰ ਦੇ ਮਾਮਲੇ ਬਾਰੇ ਕੌਂਸਲਰ ਘੁੰਮਣ ਤੋਂ ਜਾਣਕਾਰੀ ਮੰਗੀ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਸ਼ਿਵ)- ਨਿਊ ਗੌਤਮ ਨਗਰ 'ਚ ਦੂਸ਼ਿਤ ਪਾਣੀ ਪੀ ਕੇ ਕਈ ਲੋਕਾਂ ਦੇ ਬਿਮਾਰ ਹੋਣ ਦਾ ਮਾਮਲਾ ਪੰਜਾਬ ਸਰਕਾਰ ਕੋਲ ਪੁੱਜ ਗਿਆ ਹੈ ਤੇ ਅੱਜ ਵਿਸ਼ੇਸ਼ ਤੌਰ 'ਤੇ ਸਿਹਤ ਮੰਤਰੀ ਬਲਬੀਰ ਸਿੰਘ ਸੈਣੀ ਨੇ ਨਿਊ ਗੌਤਮ ਨਗਰ ਵਾਰਡ ਨੰਬਰ 60 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੂੰ ਫ਼ੋਨ ਕਰਕੇ ਇਲਾਕੇ ਬਾਰੇ ਸਾਰੀ ਜਾਣਕਾਰੀ ਲਈ | ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਹੀ ਬਸ਼ੀਰਪੁਰਾ ਵਿਚ ਦਸਤ ਤੋਂ ਪੀੜਤ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ | ਸਿਹਤ ਮੰਤਰੀ ਨੇ ਕੌਂਸਲਰ ਤੋਂ ਸਾਰੀ ਜਾਣਕਾਰੀ ਲਈ ਤੇ ਕੌਂਸਲਰ ਵਲੋਂ ਵੀ ਮੰਤਰੀ ਨੂੰ ਦੱਸਿਆ ਗਿਆ ਕਿ ਸਿਹਤ ਵਿਭਾਗ ਨੇ ਮੌਕੇ 'ਤੇ ਤੇਜ਼ੀ ਦਿਖਾਉਂਦੇ ਹੋਏ ਮੈਡੀਕਲ ਟੀਮਾਂ ਭੇਜ ਦਿੱਤੀਆਂ ਸੀ ਤੇ ਨਿਗਮ ਵਲੋਂ ਇਸ ਇਲਾਕੇ ਵਿਚ ਦੂਸ਼ਿਤ ਪਾਣੀ ਬਾਰੇ ਨੁਕਸ ਪਤਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਗਿਆ ਸੀ | ਕੌਂਸਲਰ ਨੇ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਇਹ ਇਲਾਕਾ ਪਛੜਿਆ ਹੈ ਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰ ਹਨ ਜਿਸ
ਕੌਂਸਲਰ ਨੇ ਨਵੀਆਂ ਪਾਈਪਾਂ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ
ਵਾਰਡ ਨੰਬਰ 60 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਅੱਜ ਵਾਰਡ ਦਾ ਜਾਇਜ਼ਾ ਲੈਣ ਲਈ ਆਏ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵਾਰਡ ਨੰਬਰ 60 ਵਿਚ ਪੈਂਦੇ ਨਿਊ ਗੌਤਮ ਨਗਰ ਏਰੀਏ ਵਿਚ ਕਈ ਬਾਰ ਪਾਣੀ ਮਿਕਸਿੰਗ ਦੀ ਸਮੱਸਿਆ ਆ ਚੁੱਕੀ ਹੈ ਜਿਸ ਕਾਰਨ ਲੋਕਾਂ ਵਿਚ ਕਈ ਸਾਰੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ | ਇਹ ਪਾਣੀ ਦੀਆਂ ਲਾਈਨਾਂ ਕਾਫ਼ੀ ਸਮੇਂ ਤੋਂ ਪਈਆਂ ਹੋਈਆਂ ਹਨ, ਜਿਸ ਕਾਰਨ ਪਾਣੀ ਲੀਕੇਜ ਦੀ ਸਮੱਸਿਆ ਵੀ ਆਉਂਦੀ ਰਹਿੰਦੀ ਹੈ | ਇਸ ਤੋਂ ਇਲਾਵਾ ਕਈ ਪਾਣੀ ਦੀ ਸਪਲਾਈ ਲਾਈਨ ਬਿਲਕੁਲ ਸੀਵਰੇਜ ਦੇ ਪਾਈਪਾਂ ਦੇ ਨਾਲ ਹਨ | ਇਸ ਲਈ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਤੇ ਇਲਾਕਾ ਨਿਵਾਸੀਆਂ ਦੇ ਮੰਗ ਉਪਰੰਤ ਉਕਤ ਏਰੀਏ 'ਚ ਜਲਦ ਤੋਂ ਜਲਦ ਨਵਾਂ ਤਖ਼ਮੀਨਾ ਤਿਆਰ ਕਰਕੇ ਨਵੀਆਂ ਪਾਣੀ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਣ |


8 ਨਿਗਮ ਟੀਮ ਨੇ ਦਰਜਨ ਤੋਂ ਜ਼ਿਆਦਾ ਪਾਣੀ ਦੇ ਪੁਰਾਣੇ ਕੁਨੈਕਸ਼ਨ ਕੱਟੇ
8 ਮੇਅਰ ਵਨੀਤ ਧੀਰ ਵਲੋਂ ਲੋਕਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ


ਪਿਛਲੀ ਖ਼ਬਰ ਦਸਤ ਤੋਂ ਪੀੜਤ 250 ਤੋਂ ਵੱਧ ਮਰੀਜ਼ ਪਹੁੰਚੇ ਸਿਵਲ ਹਸਪਤਾਲ, ਪ੍ਰਭਾਵਿਤਾਂ 'ਚ 60 ਬੱਚੇ ਵੀ ਸ਼ਾਮਿਲ, 173 ਨੂੰ ਕੀਤਾ ਦ... ਅਗਲੀ ਖ਼ਬਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਅਪਲੋਡ ਕਰਨ 'ਚ ਦੇਰੀ ਦਾ ਲਿਆ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।