09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਅਪਲੋਡ ਕਰਨ 'ਚ ਦੇਰੀ ਦਾ ਲਿਆ ਨੋਟਿਸ

ਅਜੀਤ ਡੈਸਕ 01-09-2025
ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਅਗਾਊਾ ਜ਼ਮਾਨਤ ਰੱਦ ਕਰਨ ਦੇ ਹੁਕਮਾਂ ਨੂੰ ਅਪਲੋਡ ਕਰਨ 'ਚ ਦੇਰੀ ਦਾ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੱਜ ਦੇ ਸਕੱਤਰ ਦੀ ਸਟੈਨੋ ਬੁੱਕ ਜ਼ਬਤ ਕੀਤੀ ਜਾਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹੁਕਮ ਕਦੋਂ ਟਾਈਪ ਕੀਤਾ ਗਿਆ ਸੀ ਤੇ ਠੀਕ ਕੀਤਾ ਗਿਆ ਸੀ | ਜਸਟਿਸ ਜੇ.ਕੇ. ਮਹੇਸ਼ਵਰੀ ਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਕਿਹਾ ਕਿ ਹੁਕਮ 31 ਜੁਲਾਈ, 2025 ਦਾ ਸੀ ਤੇ 20 ਅਗਸਤ ਤੱਕ ਹਾਈ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਕ 'ਵਿਵੇਕਸ਼ੀਲ ਜਾਂਚ' ਕੀਤੀ ਜਾਵੇ ਤੇ ਹੁਕਮਾਂ ਦੀ ਟਾਈਪਿੰਗ ਤੇ ਅਪਲੋਡ ਕਰਨ ਬਾਰੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨ.ਆਈ.ਸੀ.) ਤੋਂ ਰਿਪੋਰਟ ਮੰਗੀ ਜਾਵੇ | ਬੈਂਚ ਨੇ ਹਰਿਆਣਾ ਸਮੇਤ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਤੇ ਮਾਮਲੇ ਨੂੰ ਚਾਰ ਹਫ਼ਤਿਆਂ ਬਾਅਦ ਸੁਣਵਾਈ ਲਈ ਮੁਲਤਵੀ ਕਰ ਦਿੱਤਾ |

ਪਿਛਲੀ ਖ਼ਬਰ ਸਿਹਤ ਮੰਤਰੀ ਨੇ ਨਿਊ ਗੌਤਮ ਨਗਰ ਦੇ ਮਾਮਲੇ ਬਾਰੇ ਕੌਂਸਲਰ ਘੁੰਮਣ ਤੋਂ ਜਾਣਕਾਰੀ ਮੰਗੀ ਅਗਲੀ ਖ਼ਬਰ ਪੁਣਛ 'ਚ ਹਥਿਆਰਾਂ ਸਮੇਤ ਦੋ ਅੱਤਵਾਦੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।