07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਲੋਹੀਆਂ ਫਲਾਈਓਵਰ ਦੇ ਠੇਕੇਦਾਰ 'ਤੇ ਮਨਮਾਨੀਆਂ ਕਰਨ ਦੇ ਦੋਸ਼

ਅਜੀਤ ਡੈਸਕ 01-09-2025
ਲੋਹੀਆਂ ਖਾਸ, 31 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਲੋਹੀਆਂ ਦੇ ਸੁਲਤਾਨਪੁਰ ਵਾਲੇ ਫਾਟਕ ਦੇ ਉੱਪਰੋਂ ਲਾਂਘਾ ਬਣਾਉਣ ਲਈ ਕੌਮੀ ਮਾਰਗ 703 ਏ 'ਤੇ ਉਸਾਰੇ ਜਾ ਰਹੇ ਫਲਾਈਓਵਰ ਦੇ ਠੇਕੇਦਾਰ 'ਤੇ ਆਪਣਾ ਕੰਮ ਕਰਦੇ ਸਮੇਂ ਮਨਮਾਨੀਆਂ ਕਰਨ ਦੇ ਦੋਸ਼ ਲਾਏ ਹਨ | ਇਸ ਸਬੰਧੀ ਨੇੜਲੇ ਦੁਕਾਨਦਾਰਾਂ ਕੁਲਵੰਤ ਸਿੰਘ ਜੰਮੂ, ਤੇਜਿੰਦਰ ਸਿੰਘ ਜੰਮੂ, ਸੋਢੀ ਪੰਪਾਂ ਵਾਲਾ, ਜਸਕਰਨ ਸਿੰਘ ਥਿੰਦ ਅਤੇ ਹੋਰਾਂ ਨੇ ਕਿਹਾ ਕਿ ਫਲਾਈਓਵਰ ਦੇ ਠੇਕੇਦਾਰ ਵੱਲੋਂ ਸਰਵਿਸ ਸੜਕਾਂ ਬਣਾਉਣ ਵੇਲੇ ਤੇ ਨੇੜੇ ਬਣਾਏ ਗਏ ਨਿਕਾਸੀ ਨਾਲੇ ਨੂੰ ਬਣਾਉਣ ਵੇਲੇ ਕੋਈ ਮਾਪਦੰਡ ਨਹੀਂ ਵਰਤੇ ਗਏ ਸਗੋਂ ਨਾ ਸੜਕਾਂ ਦਾ ਲੈਵਲ ਸਹੀ ਹੈ ਅਤੇ ਨਾ ਹੀ ਨਿਕਾਸੀ ਨਾਲੇ ਨੂੰ ਇੱਕ ਲਾਈਨ ਸਿਰ ਬਣਾਇਆ ਹੈ | ਉਨ੍ਹਾਂ ਕਿਹਾ ਕਿ ਸਿਤਮਜ਼ਰੀਫ਼ੀ ਇਹ ਹੈ ਕਿ ਇਸੇ ਨਾਲੇ ਦੇ ਹੇਠਾਂ ਪਹਿਲਾਂ ਨਗਰ ਪੰਚਾਇਤ ਨੇ ਨਾਲਾ ਬਣਾਇਆ ਹੋਇਆ ਹੈ ਅਤੇ ਉਸ ਦੇ ਉਤੇ ਹੀ 'ਅੱਧਾ ਅਧੂਰਾ' ਸਰਵਿਸ ਸੜਕ ਦਾ ਨਿਕਾਸੀ ਨਾਲ ਬਣਾ ਕੇ ਉਸ ਦਾ ਪਾਣੀ ਨਗਰ ਪੰਚਾਇਤ ਦੇ ਅੰਦਰ ਪਾ ਦਿੱਤਾ ਹੈ, ਜੋ ਅਕਸਰ ਬੰਦ ਰਹਿੰਦਾ ਹੈ | ਉਨ੍ਹਾ ਕਿਹਾ ਕਿ ਕੁਝ ਥਾਵਾਂ 'ਤੇ ਨਿਕਾਸੀ ਨਾਲੇ ਦੇ ਤੇ ਬਿਜਲੀ ਦੀ ਸਪਲਾਈ ਸੜਕੋਂ ਪਾਰ ਕਰਨ ਮੌਕੇ ਪੁੱਟੇ ਟੋਇਆਂ ਨੂੰ ਪੂਰਨ ਮੌਕੇ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪਹਿਲੇ ਮੀਂਹ ਮੌਕੇ ਹੀ ਇਸ ਨਿਕਾਸੀ ਨਾਲੇ ਦਾ ਆਲਾ ਦੁਆਲਾ ਬੈਠ ਗਿਆ ਹੈ ਤੇ ਪਾਣੀ ਖੜਾ ਰਹਿੰਦਾ ਹੈ | ਇਸੇ ਤਰ੍ਹਾਂ ਨੇੜਲੀ ਪ੍ਰਵਾਨਿਤ ਬਸੰਤ ਕਲੋਨੀ ਨੂੰ ਜਾਂਦੇ ਰਸਤੇ ਸਾਹਮਣੇ ਨਿਕਾਸੀ ਨਾਲਾ ਵੀ ਬਰਾਬਰ ਕਰਕੇ ਨਹੀਂ ਬਣਾਇਆ ਗਿਆ ਜਿਸ ਤੋਂ ਕੋਈ ਵੀ ਸਾਧਨ ਨਹੀਂ ਲੰਘਾਇਆ ਜਾ ਸਕਦਾ ਤੇ ਇਸ ਦੇ ਢੱਕਣ ਵੀ ਸਹੀ ਸਾਇਜ਼ 'ਚ ਨਹੀਂ ਬਣਾਏ ਗਏ | ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਨ 'ਤੇ ਠੇਕੇਦਾਰ ਦੇ ਇੰਚਾਰਜ ਮੌਕੇ 'ਤੇ ਦੇਖਣ ਤੱਕ ਵੀ ਨਹੀਂ ਆਏ | ਸ਼ਿਕਾਇਤ ਕਰਤਾ ਲੋਕਾਂ ਨੇ ਕਿਹਾ ਕਿ ਜੇਕਰ ਠੇਕੇਦਾਰ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਇਸ ਠੇਕੇਦਾਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ | ਇਸ ਸਬੰਧੀ ਇੰਚਾਰਜ ਇੰਜ਼ੀ: ਅਮਨ ਡਬਾਸ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ |
ਪਿਛਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ 'ਚੋਂ ਰਹੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਜਨਤਾ ਕਾਲਜ ਕਰਤਾਰਪੁਰ 'ਚ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।