06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦੀ ਪੇਸ਼ੇਵਰਾਂ ਵਜੋਂ ਚੋਣ

ਜਲੰਧਰ, 6 ਅਗਸਤ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜਰ ਆਪਣੇ ਪੋਸਟ ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ ਨਾਲ ਸਬੰਧਿਤ ਐਮ. ਐਸ.

ਅਜੀਤ ਡੈਸਕ 07-08-2026
ਜਲੰਧਰ, 6 ਅਗਸਤ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜਰ ਆਪਣੇ ਪੋਸਟ ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ ਨਾਲ ਸਬੰਧਿਤ ਐਮ.ਐਸ.ਸੀ. ਦੀਆਂ ਵਿਦਿਆਰਥਣਾਂ ਨਿਧੀ ਸ਼ਰਮਾ ਅਤੇ ਕਰਨਬੀਰ ਕੌਰ ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧੀਨ ਉੱਤਰੀ ਖੇਤਰੀ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ ਜਲੰਧਰ ਵਿੱਚ ਨੌਜਵਾਨ ਪੇਸ਼ੇਵਰਾਂ ਵਜੋਂ ਚੁਣੇ ਜਾਣ ‘ਤੇ ਮਾਣ ਨਾਲ ਵਧਾਈ ਦਿੰਦਾ ਹੈ। ਇਸ ਬਾਰੇ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਵਿਭਾਗ ਦੁਆਰਾ ਪ੍ਰਦਾਨ ਕੀਤੀ ਗਈ ਗੁੱਣਵੱਤਾ ਭਰਪੂਰ ਅਕਾਦਮਿਕ ਸਿੱਖਿਆ ਅਤੇ ਉਚਿਤ ਮਾਰਗ ਦਰਸ਼ਨ ਕਰਕੇ ਸੰਭਵ ਹੋਈ ਹੈ। ਉਹਨਾਂ ਦੇ ਵਿਭਾਗ ਦੇ ਮੁਖੀ ਡਾ. ਅਰੁਣ ਦੇਵ ਸ਼ਰਮਾ ਸਮੇਤ ਸਮੂਹ ਸਟਾਫ ਨੂੰ ਵਧਾਈ ਦਿਤੀ। ਵਿਭਾਗ ਦੇ ਮੁਖੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਪ੍ਰਾਂਤ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਬਾਇਓਟੈਕਨਾਲੋਜੀ ਦਾ ਇਹ ਸੰਸਥਾਪਕ ਵਿਭਾਗ ਹੈ ਅਤੇ ਵਿਦਿਆਰਥੀਆਂ ਨੂੰ ਯੂ.ਜੀ. ਅਤੇ ਪੀ.ਜੀ. ਪੱਧਰ ਤੇ ਹੁਨਰ ਆਧਾਰਿਤ ਸਿਖਿਆ ਪ੍ਰਦਾਨ ਕਰ ਰਿਹਾ ਹੈ। ਕਾਲਜ ਦੀ ਗਵਰਨਿੰਗ ਕੌਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਵੀ ਸਟਾਫ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ।
ਪਿਛਲੀ ਖ਼ਬਰ ਲੰਮਾ ਪਿੰਡ ਚੌਕ ਦੀ ਮਾੜੀ ਹਾਲਤ ਨੂੰ ਲੈ ਕੇ ਭੰਡਾਰੀ ਤੇ ਸਾਥੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਰੋੜਾਂ ਰੁਪਏ ਟੋਲ ਦੇਣ ਦੇ ਬਾਵਜੂਦ ਬਰਸਾਤ ਦੇ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ ਥਾਂ ਥਾਂ ਤੋਂ ਟੁੱਟੀਆਂ ਜਲੰਧਰ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।