30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵੱਡੀ ਗਿਣਤੀ ’ਚ ਲੋਕ ਕਾਂਗਰਸ ਪਾਰਟੀ ’ਚ ਸ਼ਾਮਿਲ

ਮਹਿਤਪੁਰ, 29 ਨਵੰਬਰ (ਲਖਵਿੰਦਰ ਸਿੰਘ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਕਾਂਗਰਸ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਮਹੇੜੂ ਵਿਖੇ ਵੱਡੀ ਮੀਟਿੰਗ ਕੀਤੀ ਗਈ।

ਅਜੀਤ ਡੈਸਕ 30-11-2026
ਮਹਿਤਪੁਰ, 29 ਨਵੰਬਰ (ਲਖਵਿੰਦਰ ਸਿੰਘ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਕਾਂਗਰਸ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਮਹੇੜੂ ਵਿਖੇ ਵੱਡੀ ਮੀਟਿੰਗ ਕੀਤੀ ਗਈ।ਜਿਸ ’ਚ ਹਲਕਾ ਵਿਧਾਇਕ ਦੇ ਕੰਮਾਂ ਤੋਂ ਖੁਸ਼ ਹੋ ਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਈ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਜਿਨਾਂ ’ਚ ਪਲਵਿੰਦਰ ਸਿੰਘ ਮਾਨ, ਸੋਹਨ ਸਿੰਘ ਮਾਨ, ਗੁਰਕਮਲ ਸਿੰਘ ਮਾਨ, ਪਰਮਜੀਤ ਸਿੰਘ ਮਾਨ, ਮੋਜੂ ਸਿੰਘ ਮਾਨ, ਜਗਤਾਰ ਸਿੰਘ ਜੱਗਾ ਮਾਨ, ਬਿੰਦਰ ਸਿੰਘ ਬਿੰਦੀ, ਕੁਲਜੀਤ ਸਿੰਘ ਧਾਲੀਵਾਲ , ਬੁੱਧ ਸਿੰਘ ਬਾਂਸੀ, ਬਲਕਾਰ ਸਿੰਘ, ਮਨੀ ਧਾਰੀਵਾਲ , ਅਰਮਾਨ ਧਾਲੀਵਾਲ, ਬਲਜੀਤ ਸਿੰਘ, ਬੋਬੀ ,ਪ੍ਰਭਜੀਤ ਸਿੰਘ ਮਾਨ, ਜਗਰੂਪ ਸਿੰਘ ਗਿੱਲ, ਰਣਵੀਰ ਸਿੰਘ ਮਾਨ, ਹਰਮਨ ਧਾਲੀਵਾਲ, ਰਾਜਾ ਧਾਲੀਵਾਲ ਆਦਿ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਜਿਨਾਂ ਦਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਸਨਮਾਨ ਕਰਕੇ ਜੀ ਆਇਆਂ ਨੂੰ ਆਖਿਆ। ਇਸ ਦੌਰਾਨ ਪਰਿਵਾਰਾਂ ਨੂੰ ਸ਼ਾਮਿਲ ਕਰਨ ਸਮੇਂ ਬਲਵਿੰਦਰ ਸਿੰਘ ਮਾਨ ,ਕਮਲ ਧਾਰੀਵਾਲ , ਸੁਰਜੀਤ ਧਾਰੀਵਾਲ , ਅਵਤਾਰ ਸਿੰਘ ਤਾਰੀ ਮਾਨ, ਅਵਤਾਰ ਮਾਨ, ਰੌਸ਼ਨ ਨੰਬਰਦਾਰ ਮਾਨ, ਬੂਟਾ ਧਾਰੀਵਾਲ ,ਬਖਸ਼ੀਸ਼ ਸਿੰਘ, ਸੁੱਖਾ ਬਾਂਸੀ, ਪ੍ਰਭਜੀਤ ਮਾਨ, ਕਾਂਗਰਸ ਦੇ ਬਲਾਕ ਮਹਿਤਪੁਰ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ, ਸੋਨੂੰ ਕੰਗ ਪੀ.ਏ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਸਕੂਲ ਢੰਡੋਵਾਲ ਵਿਖੇ ਦੋ ਦਿਨਾ ਸਾਲਾਨਾ ਖੇਡ ਮੁਕਾਬਲੇ ਸਮਾਪਤ ਅਗਲੀ ਖ਼ਬਰ ਰਸਤੇ ਦੀ ਮੰਗ ਕਰ ਰਹੇ ਹਜ਼ਾਰਾਂ ਮੁਹੱਲਾ ਵਾਸੀਆਂ ਵਲੋਂ ਕੱਲ੍ਹ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।