30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਐੱਮ.ਡੀ. ਦਯਾਨੰਦ ਮਾਡਲ ਸਕੂਲ ਵਿਖੇ ਲੱਗੇਗਾ ਵਿਸ਼ਾਲ ‘ਕੈਂਪਸ ਕਨੈਕਟ –ਯੂਨੀਵਰਸਿਟੀ ਮੇਲਾ’

ਨਕੋਦਰ , 29 ਨਵੰਬਰ ( ਤਿਲਕ ਰਾਜ ਸ਼ਰਮਾ )- ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸਹੀ ਦਿਸ਼ਾ ਦੇਣ ਤੇ ਉਨ੍ਹਾਂ ਨੂੰ ਉੱਚ ਸਿੱਖਿਆ ਤੇ ਰੁਜ਼ਗਾਰ ਦੇ ਵੱਖ - ਵੱਖ ਮੌਕਿਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਐੱਮ . ਡੀ .

ਪ੍ਰਿੰਸੀਪਲ ਬਲਜਿੰਦਰ ਸਿੰਘ 30-11-2026
ਨਕੋਦਰ , 29 ਨਵੰਬਰ ( ਤਿਲਕ ਰਾਜ ਸ਼ਰਮਾ )- ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸਹੀ ਦਿਸ਼ਾ ਦੇਣ ਤੇ ਉਨ੍ਹਾਂ ਨੂੰ ਉੱਚ ਸਿੱਖਿਆ ਤੇ ਰੁਜ਼ਗਾਰ ਦੇ ਵੱਖ - ਵੱਖ ਮੌਕਿਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਐੱਮ . ਡੀ . ਦਯਾਨੰਦ ਮਾਡਲ ਸਕੂਲ , ਨਕੋਦਰ ਵਿਖੇ ਮਿਤੀ 3 ਦਸੰਬਰ 2026 ਨੂੰ ‘ ਕੈਂਪਸ ਕਨੈਕਟ - ਯੂਨੀਵਰਸਿਟੀ ਮੇਲੇ ’ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਵਿਸ਼ੇਸ਼ ਕਰੀਅਰ ਕਾਊਂਸਲਿੰਗ ਪ੍ਰੋਗਰਾਮ ਸਕੂਲ ਦੇ ਚੇਅਰਮੈਨ ਪ੍ਰਮੋਦ ਭਾਰਦਵਾਜ ਤੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੇਲੇ ’ ਚ ਲਗਭਗ 20 ਪ੍ਰਸਿੱਧ ਯੂਨੀਵਰਸਿਟੀਆਂ ਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ ਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਵੱਖ - ਵੱਖ ਕੋਰਸਾਂ , ਪ੍ਰੋਫੈਸ਼ਨਲ ਡਿਗਰੀਆਂ , ਦਾਖ਼ਲਾ ਪ੍ਰਕਿਰਿਆਵਾਂ , ਵਜ਼ੀਫ਼ੇ ਤੇ ਭਵਿੱਖ ਵਿੱਚ ਉਪਲਬੱਧ ਰੁਜ਼ਗਾਰ ਦੇ ਵੱਖ - ਵੱਖ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ । ਇਹ ਯੂਨੀਵਰਸਿਟੀ ਮੇਲਾ ਵਿਦਿਆਰਥੀਆਂ ਲਈ ਆਪਣੇ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਤੇ ਭਵਿੱਖ ਦੀਆਂ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ।
ਪਿਛਲੀ ਖ਼ਬਰ ਪਾਲਾ ਜਲਾਲਪੁਰ ਨੂੰ ਲੋਕਾਂ ਦਾ ਮਿਲ ਰਿਹਾ ਭਰਵਾਂ ਸਮਰਥਨ- ਗੁਰਪ੍ਰੀਤ ਮਠਾੜੂ, ਸਾਬੀ ਸਰਪੰਚ ਕਿਹਾ, ਜਲਾਲਪੁਰ ਵੱਡੇ ਵੋਟਾਂ... ਅਗਲੀ ਖ਼ਬਰ ਐੱਸ.ਡੀ ਮਾਡਲ ਸਕੂਲ ਮਹਿਤਪੁਰ ਦੇ ਪ੍ਰਿੰਸੀਪਲ ਵੀਨਾ ਮਹਿਤਾ ਨੂੰ ਮਿਲਿਆ ਬੈਸਟ ਪ੍ਰਿੰਸੀਪਲ ਲਾਈਫਟਾਈਮ ਅਚੀਵਮੈਂਟ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।