30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ਼ਾਹਕੋਟ ਦੇ ਤਰਨਦੀਪ ਰੂਬੀ ਨੂੰ ਮਿਲੀ ਸੀਨੀਅਰ ਫ਼ਾਰਮੇਸੀ ਅਫ਼ਸਰ ਦੀ ਤਰੱਕੀ

ਸ਼ਾਹਕੋਟ, 29 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸਰਕਾਰੀ ਹਸਪਤਾਲ ਸ਼ਾਹਕੋਟ ’ਚ ਬਤੌਰ ਫ਼ਾਰਮੇਸੀ ਅਫ਼ਸਰ ਸੇਵਾਵਾਂ ਨਿਭਾਅ ਰਹੇ ਤਰਨਦੀਪ ਸਿੰਘ ਰੂਬੀ ਨੂੰ ਸਿਹਤ ਵਿਭਾਗ ਵਲੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਸੀਨੀਅਰ ਫ਼ਾਰਮੇਸੀ ਅਫ਼ਸਰ ਦੀ ਤਰੱਕੀ ਦਿੱਤੀ ਗਈ ਹੈ। ਤਰੱਕੀ ਮਿਲਣ ’ਤੇ ਇਨ੍ਹਾਂ ਨੂੰ ਚੁਫੇਰਿਉਂ ਵਧਾਈਆਂ ਮਿਲ ਰਹੀਆਂ ਹਨ।

ਅਜੀਤ ਡੈਸਕ 30-11-2026
ਸ਼ਾਹਕੋਟ, 29 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸਰਕਾਰੀ ਹਸਪਤਾਲ ਸ਼ਾਹਕੋਟ ’ਚ ਬਤੌਰ ਫ਼ਾਰਮੇਸੀ ਅਫ਼ਸਰ ਸੇਵਾਵਾਂ ਨਿਭਾਅ ਰਹੇ ਤਰਨਦੀਪ ਸਿੰਘ ਰੂਬੀ ਨੂੰ ਸਿਹਤ ਵਿਭਾਗ ਵਲੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਸੀਨੀਅਰ ਫ਼ਾਰਮੇਸੀ ਅਫ਼ਸਰ ਦੀ ਤਰੱਕੀ ਦਿੱਤੀ ਗਈ ਹੈ। ਤਰੱਕੀ ਮਿਲਣ ’ਤੇ ਇਨ੍ਹਾਂ ਨੂੰ ਚੁਫੇਰਿਉਂ ਵਧਾਈਆਂ ਮਿਲ ਰਹੀਆਂ ਹਨ। ਵਿਭਾਗ ਵਲੋਂ ਤਰੱਕੀ ਦੇਣ ਉਪਰੰਤ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਨਕੋਦਰ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਤਰਨਦੀਪ ਸਿੰਘ ਰੂਬੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਸਰਕਾਰੀ ਹਸਪਤਾਲ ਨਕੋਦਰ ਦੇ ਸਟਾਫ਼ ਨੂੰ ਪੂਰਾ ਸਹਿਯੋਗ ਦੇਣਗੇ। ਜ਼ਿਕਰਯੋਗ ਹੈ ਕਿ ਤਰਨਦੀਪ ਰੂਬੀ ਸਰਕਾਰੀ ਹਸਪਤਾਲ ਸ਼ਾਹਕੋਟ ’ਚ ਵੀ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਸਨ। ਤਰੱਕੀ ਮਿਲਣ ’ਤੇ ਡਾ: ਦਵਿੰਦਰ ਸਮਰਾ ਸੇਵਾ ਮੁਕਤ ਸਿਵਲ ਸਰਜਨ, ਐੱਸ.ਐੱਮ.ਓ ਸ਼ਾਹਕੋਟ ਡਾ: ਦੀਪਕ ਚੰਦਰ, ਡਾ: ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ, ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜਲੰਧਰ ਦੀ ਜ਼ਿਲ੍ਹਾ ਪ੍ਰਧਾਨ ਮਿਨਾਕਸ਼ੀ ਧੀਰ, ਦਲਵਿੰਦਰ ਦਿਆਲਪੁਰੀ ਪੰਜਾਬੀ ਗਇਕ, ਸੁਰਿੰਦਰਪਾਲ ਸਿੰਘ ਸਚਦੇਵਾ ਸੇਵਾ ਮੁਕਤ ਫ਼ਾਰਮੇਸੀ ਅਫ਼ਸਰ, ਜਸਵਿੰਦਰ ਕੌਰ ਨਰਸਿੰਗ ਸਿਸਟਰ ਸ਼ੰਕਰ, ਗਾਇਕ ਰਣਜੀਤ ਮਨੀ, ਰਮਨਦੀਪ ਫ਼ਾਰਮੇਸੀ ਅਫ਼ਸਰ, ਲਹਿੰਬਰ ਪਹਿਲਵਾਨ, ਗਾਇਕ ਪ੍ਰਗਟ ਖਾਨ, ਮਨਪ੍ਰੀਤ ਸਿੰਘ ਫ਼ਾਰਮੇਸੀ ਅਫ਼ਸਰ, ਐਡਵਿਨ ਸੇਵਾ ਮੁਕਤ ਰੇਡੀਓਗ੍ਰਾਫ਼ਰ, ਜਸਪਾਲ ਸਿੰਘ ਲੋਹੀਆਂ ਫ਼ਾਰਮੇਸੀ ਅਫ਼ਸਰ, ਬੰਟੀ ਕੁਮਰਾ ਨੇ ਤਰਨਦੀਪ ਸਿੰਘ ਰੂਬੀ ਨੂੰ ਵਧਾਈਆਂ ਦਿੱਤੀਆਂ ਹਨ।
ਪਿਛਲੀ ਖ਼ਬਰ ਡਾ. ਰਾਕੇਸ਼ ਸ਼ਰਮਾ 3 ਸਾਲ ਲਈ ਸਰਬਸੰਮਤੀ ਨਾਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕਾਲਰਾ ਵਿਖੇ 50 ਵਿਦਿਆਰਥੀਆਂ ਨੂੰ ਬਲੇਜ਼ਰ ਤੇ ਪੈਂਟਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।