06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਕਾਲੀ ਆਗੂ ਸੁਖਦੇਵ ਸਿੰਘ ਧੰਜੂ ਨੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 01-09-2025
ਸ਼ਾਹਕੋਟ, 31 ਅਗਸਤ (ਦਲਜੀਤ ਸਿੰਘ ਸਚਦੇਵਾ)- ਪਿੰਡ ਬਾਹਮਣੀਆਂ (ਸ਼ਾਹਕੋਟ) ਦੇ ਅਕਾਲੀ ਆਗੂ ਸੁਖਦੇਵ ਸਿੰਘ ਧੰਜੂ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਿਵਾਸ ਅਸਥਾਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉੁਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਕਥਾ ਵਾਚਕ ਗਿਆਨੀ ਜਗਤਾਰ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਮਜੀਤ ਸਿੰਘ ਤੇ ਡਾ: ਹਰਜਿੰਦਰ ਸਿੰਘ ਵਲੋਂ ਜ਼ਿਲ੍ਹਾ ਪ੍ਰਧਾਨ ਐਡ: ਕੋਹਾੜ ਤੇ ਅਕਾਲੀ ਆਗੂ ਸੁਖਦੇਵ ਸਿੰਘ ਧੰਜੂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਦੇਵ ਸਿੰਘ ਢੋਟ ਸੀਨੀਅਰ ਅਕਾਲੀ ਆਗੂ, ਸਰਵਣ ਕੁਮਾਰ ਬਿੱਲਾ, ਸੁਰਿੰਦਰ ਸਿੰਘ ਸਾਬਕਾ ਐੱਮ.ਸੀ., ਸਿਮਰਤਪਾਲ ਸਿੰਘ ਢੋਟ, ਬਲਬੀਰ ਸਿੰਘ ਧੰਜੂ ਸਮਾਜ ਸੇਵਕ, ਸਾਹਿਬ ਸਿੰਘ ਬਾਜਵਾ ਕਲਾਂ, ਬਲਜਿੰਦਰ ਸਿੰਘ ਸੈਕਟਰੀ, ਬਲਜੀਤ ਸਿੰਘ ਮਲਸੀਆਂ, ਸੂਬਾ ਸਿੰਘ, ਗੁਰਮੇਲ ਸਿੰਘ, ਸਾਧੂ ਸਿੰਘ, ਰਵਿੰਦਰ ਸਿੰਘ ਧੰਜੂ, ਫੁੰਮਣ ਸਿੰਘ ਧੰਜੂ, ਨਿਰਮਲ ਸਿੰਘ ਧੰਜੂ, ਬਲਵਿੰਦਰ ਸਿੰਘ ਧੰਜੂ, ਲਖਵਿੰਦਰ ਸਿੰਘ, ਮਹਿਤਾਬ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਰਾਮੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਪਿੰਡ ਤੇਹਿੰਗ ਨੇੜੇ ਲੁੱਕ ਪਲਾਂਟ ਦੇ ਵਿਰੋਧ 'ਚ ਇਕੱਤਰ ਹੋਏ ਪਿੰਡਾਂ ਦੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।