23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੇਅਰੀ ਕੰਪਲੈਕਸ 'ਚ ਬਰਸਾਤ ਨਾਲ ਮਰੇ ਬੇਸਹਾਰਾ ਪਸ਼ੂਆਂ ਕਾਰਨ ਮਹਾਂਮਾਰੀ ਫੈਲਣ ਦਾ ਖ਼ਦਸ਼ਾ <br/>

ਡੇਅਰੀ ਕੰਪਲੈਕਸ ਵਿਚ ਮਰੇ ਹੋਏ ਪਸ਼ੂਆਂ ਦਾ ਦਿ੍ਸ਼ ਅਤੇ ਜਮਸ਼ੇਰ ਖਾਸ ਤੋਂ ਅਰਬਨ ਅਸਟੇਟ ਨੂੰ ਜਾਂਦੀ ਸੜਕ ਕਿਨਾਰੇ ਮਰੇ ਹੋਏ ਪਸ਼ੂ ਸੁੱਟੇ ਹੋਏ¢ ਤਸਵੀਰ - ਹਰਵਿੰਦਰ ਕੁਮਾਰ <br/> 04-09-2025
ਜਮਸ਼ੇਰ ਖਾਸ, 3 ਸਤੰਬਰ (ਹਰਵਿੰਦਰ ਕੁਮਾਰ)-ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਨੂੰ ਤੋਹਫੇ ਵਜੋਂ ਦਿੱਤੀ ਗਈ ਸÏਗਾਤ ਡੇਅਰੀ ਕੰਪਲੈਕਸ ਜਲੰਧਰ ਸ਼ਹਿਰ ਦੀਆਂ ਸੈਂਕੜੇ ਡੇਅਰੀਆਂ ਨੂੰ ਸ਼ਹਿਰ ਜਲੰਧਰ ਚੋਂ ਬਾਹਰ ਕੱਢ ਕੇ ਪੇਂਡੂ ਕਸਬਾ ਜਮਸ਼ੇਰ ਖਾਸ ਨੂੰ ਦਿੱਤੀ ਹੈ¢ ਭਾਰੀ ਮੀਂਹ ਕਾਰਨ ਬਰਸਾਤ ਦੇ ਮÏਸਮ ਵਿਚ ਬਿਮਾਰ ਅਤੇ ਬੇਸਹਾਰਾ ਪਸੂਆਂ ਦੇ ਡੇਅਰੀ ਕੰਪਲੈਕਸ ਵਿਚਕਾਰ ਦੀਆਂ ਸੜਕਾਂ ਅਤੇ ਆਸ ਪਾਸ ਦੀਆਂ ਸੜਕਾਂ ਤੇ ਲਿੰਕ ਸੜਕਾਂ 'ਤੇ ਮਰੇ ਬੇਸਹਾਰਾ ਪਸ਼ੂਆਂ ਕਾਰਨ ਭਿਆਨਕ ਮਹਾਂਮਾਰੀ ਫੈਲਣ ਦਾ ਖਦਸ਼ਾ ਹੈ¢ ਇਹਨਾਂ ਬੇਸਹਾਰਾ ਮਰੇ ਪਸ਼ੂਆਂ ਕਾਰਨ ਬਹੁਤ ਭਿਆਨਕ ਬਦਬੂ ਆਉਂਦੀ ਹੈ ਇਸ ਗੰਦੀ ਬਦਬੂ ਕਾਰਨ ਆਸ ਪਾਸ ਦਾ ਸਾਰਾ ਵਾਤਾਵਰਨ ਖਰਾਬ ਹੋਇਆ ਹੈ ਆਸ ਪਾਸ ਦੇ ਪਿੰਡਾਂ ਅਤੇ ਰਾਹਗੀਰਾਂ ਨੂੰ ਅਤੇ ਡੇਅਰੀ ਕੰਪਲੈਕਸ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋਇਆ¢ ਇਹਨਾਂ ਮਰੇ ਹੋਏ ਪਸ਼ੂਆਂ ਨੂੰ ਜਿੱਥੇ ਅਵਾਰਾ ਕੁੱਤੇ ਨੋਚ - ਨੋਚ ਕੇ ਖਾ ਰਹੇ ਹਨ ਉੱਥੇ ਹੀ ਇਹਨਾਂ ਅਵਾਰਾ ਕੁੱਤਿਆਂ ਕਾਰਨ ਉਥੋਂ ਲੰਘਣ ਤੋਂ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਬਰਸਾਤ ਦੇ ਮÏਸਮ ਕਾਰਨ ਇਸ ਭਿਆਨਕ ਬਦਬੂ ਕਾਰਨ ਇਲਾਕੇ ਚ ਮਹਾਂਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ¢ ਡੇਅਰੀ ਕੰਪਲੈਕਸ ਵਿੱਚ ਕਈ ਵਾਰ ਬੇਸਹਾਰਾ ਪਸ਼ੂ ਵੀ ਖਾਲੀ ਪਲਾਟਾਂ ਵਿੱਚ ਬਣੀ ਦਲਦਲ ਵਿੱਚ ਮਰੇ ਨਜ਼ਰ ਆਉਂਦੇ ਹਨ¢ ਸਬੰਧੀ ਜਦੋਂ ਡਾਇਰੀ ਕੰਪਲੈਕਸ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਜਲਦ ਹੀ ਮਰੇ ਹੋਏ ਪਸ਼ੂਆਂ ਨੂੰ ਡਾਇਰੀ ਕੰਪਲੈਕਸ ਅਤੇ ਸੜਕ ਕਿਨਾਰੇ ਤੋਂ ਹਟਾ ਦਿਆਂਗੇ¢ ਡੇਅਰੀ ਕੰਪਲੈਕਸ ਦੇ ਦÏਰੇ ਦÏਰਾਨ ਪੱਤਰਕਾਰਾਂ ਵੱਲੋਂ ਦੇਖਿਆ ਗਿਆ ਕਿ ਡੇਅਰੀ ਕੰਪਲੈਕਸ ਵਿੱਚ ਸਿਵਲ ਪਸ਼ੂ ਹਸਪਤਾਲ ਡੇਅਰੀ ਕੰਪਲੈਕਸ ਦਾ ਬਹੁਤ ਬੁਰਾ ਹਾਲ ਹੈ ਅਤੇ ਪਸ਼ੂ ਹਸਪਤਾਲ ਵਿਚ ਤੈਨਾਤ ਵੈਟਰਨਰੀ ਇੰਸਪੈਕਟਰ ਹਾਜ਼ਰ ਨਹੀਂ ਸੀ ਅਤੇ ਉਨਾਂ ਦੇ ਕਲੀਨਿਕ ਨੂੰ ਤਾਲਾ ਲੱਗਾ ਹੋਇਆ ਸੀ¢

ਪਿਛਲੀ ਖ਼ਬਰ ਪਾਣੀ ਭਰਨ ਨਾਲ ਸਕੂਲ ਦੇ ਸਾਮਾਨ ਦਾ ਵੀ ਹੋਇਆ ਨੁਕਸਾਨ ਅਗਲੀ ਖ਼ਬਰ ਕਈ ਦਿਨਾਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।