23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਾਣੀ ਭਰਨ ਨਾਲ ਸਕੂਲ ਦੇ ਸਾਮਾਨ ਦਾ ਵੀ ਹੋਇਆ ਨੁਕਸਾਨ

ਅਜੀਤ ਡੈਸਕ 04-09-2025
ਜਲੰਧਰ, (ਸ਼ਿਵ)-31 ਅਗਸਤ ਨੂੰ ਲਗਾਤਾਰ ਭਾਰੀ ਮੀਂਹ ਅਤੇ ਰਾਤ ਭਰ ਪਏ ਮੋਹਲ਼ੇਧਾਰ ਮੀਂਹ ਕਾਰਨ, ਦੇਵੀ ਸਹਾਏ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਸੋਡਲ ਰੋਡ ਦੋ ਫੁੱਟ ਤੋਂ ਵੱਧ ਪਾਣੀ ਨਾਲ ਭਰ ਗਿਆ ਸੀ ਜਿਸ ਕਾਰਨ ਵੱਡਾ ਨੁਕਸਾਨ ਹੋਇਆ¢ ਰਾਤ ਨੂੰ ਅਚਾਨਕ ਇੰਨਾ ਜ਼ਿਆਦਾ ਪਾਣੀ ਆਉਣ ਕਾਰਨ, ਠੀਕ ਹੋਣ ਦਾ ਸਮਾਂ ਨਹੀਂ ਸੀ¢ ਪਿ੍ੰਸੀਪਲ ਸੰਜੇ ਸ਼ਰਮਾ ਨੇ ਦਿਨ ਭਰ ਕੁੱਝ ਲੋਕਾਂ ਦੀ ਮਦਦ ਨਾਲ ਸਕੂਲ ਵਿਚੋਂ ਪਾਣੀ ਕੱਢਿਆ ਅਤੇ ਦੱਸਿਆ ਕਿ ਸਕੂਲ ਵਿਚ ਕੰਪਿਊਟਰ, ਦਫ਼ਤਰ ਦੇ ਰਿਕਾਰਡ, ਫ਼ਰਨੀਚਰ ਅਤੇ ਸਪੋਰਟਸ ਰੂਮ ਨੂੰ ਬਹੁਤ ਨੁਕਸਾਨ ਹੋਇਆ ਹੈ | ਅਚਾਨਕ ਬੱਚਿਆਂ ਦੀ ਕੰਪਿਊਟਰ ਲੈਬ ਵਿਚ ਪਾਣੀ ਆ ਗਿਆ ਅਤੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਇਆ¢ ਸਕੂਲ ਦੇ ਦਫ਼ਤਰ ਦੇ ਕੰਪਿਊਟਰ ਵੀ ਪਾਣੀ ਵਿਚ ਡੁੱਬੇ ਹੋਏ ਮਿਲੇ¢ ਸਕੂਲ ਦੀ ਅਲਮਾਰੀ ਵਿਚ ਸੁਰੱਖਿਅਤ ਰੱਖੇ ਪੁਰਾਣੇ ਰਿਕਾਰਡ ਵੀ ਇੰਨੇ ਜ਼ਿਆਦਾ ਪਾਣੀ ਦੇ ਦਾਖਲ ਹੋਣ ਕਾਰਨ ਖ਼ਰਾਬ ਹੋ ਗਏ ਹਨ¢
ਪਿਛਲੀ ਖ਼ਬਰ ਕੇਂਦਰ ਸਰਕਾਰ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰੇ-ਢਿੱਲੋਂ ਅਗਲੀ ਖ਼ਬਰ ਡੇਅਰੀ ਕੰਪਲੈਕਸ 'ਚ ਬਰਸਾਤ ਨਾਲ ਮਰੇ ਬੇਸਹਾਰਾ ਪਸ਼ੂਆਂ ਕਾਰਨ ਮਹਾਂਮਾਰੀ ਫੈਲਣ ਦਾ ਖ਼ਦਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।