15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਿਵ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਬਾਬਤ ਭੂਮੀ ਪੂਜਨ ਰਾਮ ਲੀਲ੍ਹਾ ਭਲਕੇ

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਸ਼ੈਲੀ)-ਸ਼ਿਵ ਰਾਮ ਕਲਾ ਮੰਚ, ਸ਼੍ਰੀ ਰਾਮਲੀਲਾ ਕਮੇਟੀ, ਮਾਡਲ ਹਾਊਸ ਨੇ ਅੱਜ ਦੁਸਹਿਰਾ ਗਰਾਊਾਡ ਵਿੱਚ ਰਾਮ ਲੀਲ੍ਹਾ ਲਈ ਭੂਮੀ ਪੂਜਨ ਕੀਤਾ | ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਮਾਡਲ ਹਾਊਸ ਦੇ ਪੰਡਿਤ ਮੇਘ ਰਾਜ ਸ਼ਾਸਤਰੀ ਨੇ ਪੂਰੇ ਰਸਮਾਂ ਨਾਲ ਭੂਮੀ ਪੂਜਨ ਕੀਤਾ | ਮੰਚ ਵਲੋਂ 22 ਸਤੰਬਰ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦੀ ਪਹਿਲੀ ਨਾਇਟ ਸ਼ਰਵਣ ਕੁਮਾਰ ਅਤੇ ਰਾਵਣ ਅੱਤਿਆਚਾਰਾਂ ਦੇ ਦਿ੍ਸ਼ਾਂ ਨੂੰ ਪ੍ਰਦਰਸ਼ਿਤ ਕਰੇਗੀ | ਇਸ ਮੌਕੇ ਕਈ ਸਥਾਨਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਭੂਮੀ ਪੂਜਨ ਸਮਾਰੋਹ ਵਿੱਚ ਹਿੱਸਾ ਲਿਆ | ਸੰਸਥਾਪਕ ਅਤੇ ਪ੍ਰਧਾਨ ਰਜਨੀਸ਼ ਕੁਮਾਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਕਲਾਕਾਰ ਸ਼ਾਨਦਾਰ ਰਾਮਲੀਲਾ ਸਮਾਗਮ ਦਾ ਆਯੋਜਨ ਕਰ ਰਹੇ ਹਨ | ਨਿਰਦੇਸ਼ਕ ਧੀਰਜ ਸਹਿਗਲ ਨੇ ਦੱਸਿਆ ਕਿ ਰਾਮਲੀਲਾ ਲਈ ਰਿਹਰਸਲ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ ਅਤੇ ਕਲਾਕਾਰ ਬਹੁਤ ਮਿਹਨਤ ਨਾਲ ਅਲੌਕਿਕ ਦਿ੍ਸ਼ਾਂ ਨੂੰ ਪੇਸ਼ ਕਰਨਗੇ | 22 ਸਤੰਬਰ ਨੂੰ ਸ਼ਰਵਣ ਕੁਮਾਰ ਰਾਵਣ ਅੱਤਿਆਚਾਰ, 23 ਸਤੰਬਰ ਨੂੰ ਰਾਮ ਜਨਮ, ਤਾਂੜਕਾ ਵਦ ਅਤੇ ਸੀਤਾ ਸਵੈਂਬਰ, 24 ਸਤੰਬਰ ਨੂੰ ਰਾਮ ਵਨਵਾਸ, 25 ਸਤੰਬਰ ਨੂੰ ਭਰਤ ਮਿਲਾਪ, 26 ਸਤੰਬਰ ਨੂੰ ਸੀਤਾ ਹਰਨ, 27 ਸਤੰਬਰ ਨੂੰ ਬਾਲੀ ਵਦ, 28 ਸਤੰਬਰ ਨੂੰ ਅਸ਼ੋਕ ਵਾਟਿਕਾ ਅਤੇ ਲੰਕਾ ਦਹਨ, 29 ਸਤੰਬਰ ਨੂੰ ਲਕਸ਼ਮਣ ਮੂਰਸਾਂ ਅਤੇ 30 ਸਤੰਬਰ ਨੂੰ ਰਾਵਣ ਵਦ ਨਾਇਟ ਪੇਸ਼ ਕੀਤੀ ਜਾਵੇਗੀ | ਇਸ ਸ਼ੁਭ ਮੌਕੇ ਵੱਖ ਵੱਖ ਧਾਰਮਿਕ ਸੋਸਾਇਟੀ ਦੇ ਆਗੂਆ ਅਸ਼ੋਕ ਚੌਹਾਨ, ਹੇਮੰਤ ਸ਼ਰਮਾ, ਸੁਰਿੰਦਰ ਸ਼ਿੰਦਾ, ਹਰਿੰਦਰ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਬਲਾਕ ਪ੍ਰਧਾਨ ਨਵੀਨ ਸੋਨੀ, ਚੇਅਰਮੈਨ ਹਰਜੀਵਨ ਗੋਗਨਾ, ਸੰਸਥਾਪਕ ਤੇ ਪ੍ਰਧਾਨ ਰਜਨੀਸ਼ ਕੁਮਾਰ, ਡਾਇਰੈਕਟਰ ਧੀਰਜ ਸਹਿਗਲ, ਜਨਰਲ ਸਕੱਤਰ, ਕੁਲਵਿੰਦਰ ਸਿੰਘ ਹੀਰਾ, ਵਾਈਸ ਚੇਅਰਮੈਨ ਨਰਿੰਦਰ ਭਗਤ, ਸੰਯੁਕਤ ਸਕੱਤਰ ਸ਼ਿਵਮ ਕਾਲੀਆ, ਸਟੇਜ ਸਕੱਤਰ ਪਿ੍ਅਵਰਤ ਸ਼ਾਸਤਰੀ, ਪ੍ਰੋਮਟ ਡਾਇਰੈਕਟਰ ਕਾਰਤਿਕ, ਜਗਦੀਸ਼ ਬਿੱਟਾ, ਪ੍ਰਦੀਪ ਬੀ.ਟੀ., ਪਲੇਅਬੈਕ ਗਾਇਕ ਪਿ੍ਤਪਾਲ ਸਿੰਘ, ਲਵੀ ਸਿੰਘ, ਅਮਨਦੀਪ ਹੈਰੀ, ਦੀਪ ਅਰੋੜਾ, ਸਚਿਤ ਸ਼ਰਮਾ, ਮਿਕੁਲ ਸ਼ਰਮਾ, ਸ਼ੁਭਮ ਭਗਤ, ਗੁਰਦਾਸ ਸਿੰਘ, ਦਾਨਿਸ਼, ਪਿ੍ੰਸ,ਮਨਜੀਤ ਕੁਮਾਰ ਟਿੰਮਸਨ, ਅਮਿਤ ਟਿੰਕੂ, ਸ਼ੁਭਮ ਪੇਂਟਰ, ਨਿਤਕ ਵਰਮਾ, ਵਿਵੇਕ ਕੁਮਾਰ, ਵਿਸ਼ਾਲ ਕੁਮਾਰ, ਵਤਨ ਅਤੇ ਹੋਰ ਸ਼ਾਮਿਲ ਸਨ |
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵਿਚ ਲਗਾਏ ਬੂਟੇ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿਚ ਗਾਜ਼ੀਪੁਰ ਪਿੰਡ ਵਿਚ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੀ ਹੋਈ ਬੈਠਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।