ਜਲੰਧਰ, 20 ਸਤੰਬਰ (ਸ਼ਿਵ)-ਪੰਡਿਤ ਦੀਨ-ਦਿਆਲ ਉਪਾਧਿਆਇ ਸਿਮਿ੍ਤੀ ਮੰਚ ਨੇ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਭਾਰਤ ਮਾਤਾ ਦੇ ਮਹਾਨ ਸਪੂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਹਫ਼ਤੇ ਦੇ ਚÏਥੇ ਦਿਨ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵਿਚ ਬੂਟੇ ਲਗਾ ਕੇ ਮਨਾਇਆ ¢ ਇਸ ਮÏਕੇ ਪੰਡਿਤ ਦੀਨ-ਦਿਆਲ ਉਪਾਧਿਆਇ ਸਿਮਿ੍ਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਮੋਦੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸੇਵਾ ਵਿਚ ਜੁੜਨਾ ਚਾਹੀਦਾ ਹੈ¢ ਇਸ ਮÏਕੇ ਸਮਾਜਿਕ ਕਾਰਕੁਨ ਸ਼ਾਮ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਸਭ ਕੁੱਝ ਰਾਸ਼ਟਰ ਦੇ ਭਲੇ ਲਈ ਕੀਤਾ ਹੈ ਅਤੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ¢ ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਸਮਾਜ ਵਿਚ ਕੁੱਝ ਚੰਗਾ ਕੰਮ ਕਰਕੇ ਸਮਾਜਿਕ ਏਕਤਾ ਬਣਾਈ ਰੱਖਣ ਦੀ ਹੈ¢ ਇਸ ਮੌਕੇ ਸਰਵਣ ਕੁਮਾਰ ਸ਼ਰਮਾ, ਡਾ. ਵਨੀਤ ਸ਼ਰਮਾ, ਕੌਂਸਲਰ ਰਵੀ ਕੁਮਾਰ, ਅਜਮੇਰ ਸਿੰਘ ਬਾਦਲ ਤੇ ਹੋਰ ਵੀ ਹਾਜ਼ਰ ਸਨ |