15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੀ-7 ਫਾਟਕ ਖੁੱਲ੍ਹਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ-ਪ੍ਰੋ. ਕੰਵਰ ਸਰਤਾਜ

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਸ਼ਿਵ)-ਭਾਜਪਾ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ ਨੇ ਕਿਹਾ ਹੈ ਕਿ ਅਰਬਨ ਅਸਟੇਟ ਫੇਸ ਦੇ ਕੋਲ ਰੇਲਵੇ ਵੱਲੋਂ ਅੰਡਰ ਪਾਥ ਬਣਾਉਣ ਤੋਂ ਬਾਅਦ ਸੀ-7 ਫਾਟਕ ਬੰਦ ਕਰ ਦਿੱਤਾ ਗਿਆ ਸੀ, ਉਸ ਨੂੰ ਹੁਣ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਦੇ ਯਤਨਾਂ ਕਰਕੇ ਇਹ ਫਾਟਕ ਕੁੱਝ ਦਿਨਾਂ ਬਾਅਦ ਦੁਬਾਰਾ ਖੁੱਲਣ ਜਾ ਰਿਹਾ ਹੈ | ਸਰਤਾਜ ਸਿੰਘ ਨੇ ਕਿਹਾ ਕਿ ਸ੍ਰੀ ਰਿੰਕੂ ਵੱਲੋਂ ਇਹ ਮਸਲਾ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਕੋਲ ਉਠਾਇਆ ਗਿਆ ਸੀ ਤਾਂ ਉਨਾਂ ਵੱਲੋਂ ਇਸ ਫਾਟਕ ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕੀਤਾ ਗਿਆ ਹੈ | ਉਨਾਂ ਕਿਹਾ ਕਿ ਇਹ ਫਾਟਕ ਕੁੱਝ ਦਿਨਾਂ ਵਿਚ ਖੁੱਲ੍ਹ ਜਾਵੇਗਾ ਤਾਂ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ |
ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਕੌਣ ਬਣੇਗਾ ਕਰੋੜਪਤੀ 'ਚ 50 ਲੱਖ ਰੁਪਏ ਜਿੱਤਣ ਵਾਲੇ ਵਿਅਕਤੀ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵਿਚ ਲਗਾਏ ਬੂਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।