14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਵਾਸੀਆਂ ਖ਼ਿਲਾਫ਼ ਭੜਕੇ ਨਿਹੰਗ ਸਿੰਘ, ਪੰਜਾਬ ਛੱਡਣ ਦੀ ਦਿੱਤੀ ਚਿਤਾਵਨੀ <br/>

ਪ੍ਰਵਾਸੀਆਂ ਨੂੰ ਪੰਜਾਬ ਛੱਡਣ ਦੀ ਚਿਤਾਵਨੀ ਦਿੰਦੇ ਹੋਏ ਨਿਹੰਗ ਸਿੰਘ ਅਤੇ ਮੌਕੇ 'ਤੇ ਪੁੱਜੇ ਥਾਣਾ ਮੁਖੀ ਗੱਲਬਾਤ ਕਰਦੇ ਹੋਏ | ਤਸਵੀਰਾਂ:ਗੈਰੀ ਫਿਲੌਰ. <br/> 21-09-2025
ਫਿਲੌਰ, 20 ਸਤੰਬਰ (ਗੈਰੀ)-ਬੀਤੇ ਦਿਨੀਂ ਹੁਸ਼ਿਆਰਪੁਰ ਅੰਦਰ ਇੱਕ ਮਾਸੂਮ ਬੱਚੇ ਨਾਲ ਹੋਈ ਮੰਦਭਾਗੀ ਘਟਨਾ ਮਗਰੋਂ ਜਿੱਥੇ ਸੂਬੇ ਅੰਦਰ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਵਾਲਾ ਰੁਕ ਦਿਖਾਈ ਦੇ ਰਿਹਾ ਹੈ ਉੱਥੇ ਹੀ ਅੱਜ ਫਿਲੌਰ ਅੰਦਰ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਧਰਨਾ ਦਲ ਪੰਜਵਾਂ ਨਿਸ਼ਾਨ ਚੱਕਰਵਰਤੀ ਨਿਹੰਗ ਸਿੰਘ ਮੁੱਖ ਜਥੇਦਾਰਨੀ ਬੀਬੀ ਰਣਜੀਤ ਕੌਰ (ਜ਼ੈਲੋਂ), ਜਥੇਦਾਰ ਕੁਲਵਿੰਦਰ ਸਿੰਘ ਕੰਗ ਅਤੇ ਫੋਜਾ ਗੁਰਬਾਜ਼ ਸਿੰਘ, ਕਰਨੈਲ ਸਿੰਘ, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਹਰਮਨਜੀਤ ਸਿੰਘ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ ਅਤੇ ਹੋਰ ਵਲ਼ੋਂ ਪਹੁੰਚ ਕੇ ਪ੍ਰਵਾਸੀਆਂ ਖ਼ਿਲਾਫ਼ ਵਿਰੋਧ ਪ੍ਰਗਟਾਇਆਂ ਅਤੇ ਪ੍ਰਵਾਸੀਆਂ ਨੂੰ ਰੇੜ੍ਹੀਆਂ ਬੰਦ ਕਰਕੇ ਪੰਜਾਬ ਛੱਡ ਕੇ ਜਾਣ ਦੀ ਚਿਤਾਵਨੀ ਦਿੱਤੀ, ਜਥੇਬੰਦੀ ਨੇ ਦੱਸਿਆ ਕਿ ਪ੍ਰਵਾਸੀਆਂ 'ਚ ਬਹੁਤੇ ਲੋਕ ਕਰੀਮਨਲ ਬਿਰਤੀ ਦੇ ਹਨ ਤੇ ਉਨ੍ਹਾਂ ਵਲ਼ੋਂ ਲਗਾਤਾਰ ਪੰਜਾਬ ਅੰਦਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਵੋਟਾਂ ਲੈਣ ਲਈ ਉਨ੍ਹਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਹਨ ਤੇ ਆਪਣੀਆਂ ਜੇਬਾਂ ਗਰਮ ਕਰਨ ਲਈ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੀਆ ਰੇੜੀਆਂ ਫੜੀਆਂ ਲਗਵਾਉਣ 'ਚ ਪੁਸ਼ਤ ਪਨਾਹੀ ਵੀ ਕੀਤੀ ਜਾ ਰਹੀ ਹੈ, ਜਥੇਬੰਦੀ ਨੇ ਕਿਹਾ ਕਿ ਉਹ ਅੱਜ ਚਿਤਾਵਨੀ ਦੇ ਕੇ ਜਾ ਰਹੇ ਹਨ ਤੇ ਜਲਦ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦੇਣਗੇ ਜੇਕਰ ਫਿਰ ਵੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਆਪਣੇ ਢੰਗ ਨਾਲ ਕਾਰਵਾਈ ਕਰਨਗੇ | ਉਕਤ ਮਾਮਲੇ 'ਚ ਮੌਕੇ 'ਤੇ ਪੁੱਜੇ ਥਾਣਾ ਮੁਖੀ ਭੁਸ਼ਨ ਕੁਮਾਰ ਨੇ ਦੱਸਿਆ ਕਿ ਮਾਹੌਲ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ ਤੇ ਜਥੇਬਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਮੰਗ ਪੱਤਰ ਦੇਵੇਗਾ ਅਤੇ ਪ੍ਰਵਾਸੀਆਂ ਦੀ ਰਜਿਸਟਰੇਸ਼ਨ ਸਬੰਧੀ ਵੀ ਉਹ ਕੰਮ ਕਰ ਰਹੇ ਹਨ |

ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ 'ਚ ਬ੍ਰਹਮਲੀਨ ਸੰਤ ਪਿੱਪਲ ਦਾਸ ਦਾ 97ਵਾਂ ਬਰਸੀ ਸਮਾਗਮ ਭਲਕੇ ਅਗਲੀ ਖ਼ਬਰ ਲੋਹੀਆਂ ਦੇ 'ਦਸਮੇਸ਼ ਪਾਰਕ' 'ਚ 'ਰਾਮ ਲੀਲ੍ਹਾ ਦਾ ਮੰਚਨ' 23 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।