24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੀਵਾਲੀ ਮੌਕੇ ਚਾਰਾ ਮੰਡੀ ਲੰਬਾ ਪਿੰਡ ਤੇ ਲਾਇਲਪੁਰ ਖਾਲਸਾ ਸਕੂਲ ਗਰਾਊਾਡ 'ਚ ਲੱਗੇਗੀ ਆਰਜ਼ੀ ਪਟਾਕਾ ਮਾਰਕੀਟ

ਅਜੀਤ ਡੈਸਕ 22-09-2025
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਇਸ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਆਰਜ਼ੀ ਪਟਾਕਾ ਮਾਰਕੀਟ ਲਈ ਦੋ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਚਾਰਾ ਮੰਡੀ ਲੰਬਾ ਪਿੰਡ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਾਡ ਨਕੋਦਰ ਰੋਡ, ਜਲੰਧਰ ਸ਼ਾਮਿਲ ਹਨ¢ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹੇ 'ਚ ਹਰ ਸਾਲ ਦੀਵਾਲੀ ਦੇ ਤਿਉਹਾਰ ਮÏਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ ਪਰ ਇਸ ਸਾਲ ਬਰਲਟਨ ਪਾਰਕ 'ਚ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਚੱਲਦੇ ਹੋਣ ਕਰਕੇ ਉਕਤ ਸਥਾਨ 'ਤੇ ਪਟਾਖਾ ਮਾਰਕੀਟ ਨਹੀਂ ਲਗਾਈ ਜਾ ਸਕਦੀ ¢ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਵਲੋਂ ਢੁਕਵੀਆਂ ਥਾਵਾਂ ਦੀ ਫਿਜ਼ੀਬਿਲਟੀ/ਮÏਕਾ ਦੇਖਣ ਉਪਰੰਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਮੁੱਖ ਰੱਖਦੇ ਹੋਏ ਆਰਜ਼ੀ ਪਟਾਕਾ ਮਾਰਕੀਟ ਲਈ ਚਾਰਾ ਮੰਡੀ ਲੰਬਾ ਪਿੰਡ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਾਡ ਨਕੋਦਰ ਰੋਡ ਨਿਰਧਾਰਤ ਕੀਤੇ ਗਏ ਹਨ¢ ਜ਼ਿਲ੍ਹਾ ਮੈਜਿਸਟ੍ਰੇਟ ਨੇ ਸੰਬੰਧਿਤ ਅਥਾਰਟੀਆਂ ਨੂੰ ਪਟਾਕਾ ਮਾਰਕੀਟ ਲਈ ਨਿਰਧਾਰਿਤ ਇਨ੍ਹਾਂ ਥਾਵਾਂ 'ਤੇ ਐਕਸਪਲੋਸਿਵ ਰੂਲਜ਼, 2008 ਤਹਿਤ ਗਾਈਡ ਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ¢
ਪਿਛਲੀ ਖ਼ਬਰ ਸੱਪ ਦੇ ਡੰਗਣ ਤੋਂ ਬਚਾਅ ਲਈ ਸਿਹਤ ਵਿਭਾਗ ਮਨਾ ਰਿਹੈ ਜਾਗਰੂਕਤਾ ਹਫ਼ਤਾ <br/> ਅਗਲੀ ਖ਼ਬਰ ਦੋ ਧੜਿਆਂ ਵਿਚਾਲੇ ਆਪਸੀ ਲੜਾਈ ਦੌਰਾਨ ਪਥਰਾਅ 'ਚ ਕਈ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।