24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਜਪਾ ਵਰਕਰਾਂ ਨੂੰ ਨਰਿੰਦਰ ਮੋਦੀ ਬਾਰੇ ਫ਼ਿਲਮ ਦਿਖਾਈ <br/>

ਫ਼ਿਲਮ ਦੇਖਣ ਮੌਕੇ ਸਰਬਜੀਤ ਸਿੰਘ ਮੱਕੜ, ਅਵਿਨਾਸ਼ ਚੰਦਰ, ਅਮਿੱਤ ਤਨੇਜਾ, ਰਵਿੰਦਰ ਧੀਰ, ਯੋਗੇਸ਼ ਮਲਹੋਤਰਾ ਤੇ ਹੋਰ | ਤਸਵੀਰ: ਮੁਨੀਸ਼ <br/> 22-09-2025
ਜਲੰਧਰ, 21 ਸਤੰਬਰ (ਸ਼ਿਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਨਾਲ ਸਬੰਧਿਤ ਇਕ ਵਿਸ਼ੇਸ਼ ਫ਼ਿਲਮ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਦਿਖਾਈ ਗਈ | ਇਸ ਦਾ ਪ੍ਰਬੰਧ ਚਾਰ ਥਾਵਾਂ 'ਤੇ ਕੀਤਾ ਗਿਆ ਸੀ ਜਿੱਥੇ ਕਿ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਸਨ, ਜਿਨ੍ਹਾਂ ਥਾਵਾਂ 'ਤੇ ਇਹ ਫ਼ਿਲਮ ਦਿਖਾਈ ਗਈ | ਰਿਲਾਇੰਸ ਮਾਲ ਵਿਚ ਭਾਰਤੀ ਜਨਤਾ ਪਾਰਟੀ ਕੈਂਟ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੇ ਸਮੂਹਿਕ ਤÏਰ 'ਤੇ ਦੇਖੀ¢ | ਭਾਰਤੀ ਜਨਤਾ ਪਾਰਟੀ ਵਪਾਰ ਸੈੱਲ ਦੇ ਸੂਬਾ ਸਹਿ-ਕਨਵੀਨਰ, ਕਾਰੋਬਾਰੀ ਨੇਤਾ ਰਵਿੰਦਰ ਧੀਰ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਜੀਵਨ ਬਚਪਨ ਤੋਂ ਹੀ ਦੂਜਿਆਂ ਲਈ ਪ੍ਰੇਰਨਾ ਸਰੋਤ ਰਿਹਾ ਹੈ ਅਤੇ ਇਸ ਫ਼ਿਲਮ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਜੀਵਨ ਉਸ ਵਿਅਕਤੀ ਦਾ ਹੈ ਜੋ ਦੂਜਿਆਂ ਲਈ ਜਿਉਂਦਾ ਹੈ ਅਤੇ ਦੂਜਿਆਂ ਦੀ ਮੱਦਦ ਕਰਦਾ ਹੈ | ਇਸ ਮÏਕੇ ਕਾਰੋਬਾਰੀ ਨੇਤਾ ਰਵਿੰਦਰ ਧੀਰ, ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜਨਰਲ ਸਕੱਤਰ ਅਸ਼ੋਕ ਸਰੀਨ, ਹਿੱਕੀ, ਸਰਬਜੀਤ ਮੱਕੜ, ਅਵਿਨਾਸ਼ ਚੰਦਰ, ਅਮਿੱਤ ਤਨੇਜਾ, ਸੀਨੀਅਰ ਭਾਜਪਾ ਨੇਤਾ ਯੋਗੇਸ਼ ਮਲਹੋਤਰਾ, ਰਾਜੇਂਦਰ ਚਤਰਥ, ਅਜੈ ਵਰਮਾ, ਡਿੰਪਲ ਸ਼ਰਮਾ, ਸ਼ਿਵ ਦਰਸ਼ਨ ਅਭੀ, ਰਾਹੁਲ ਜਾਮਵਾਲ, ਮੋਹਿਤ ਤ੍ਰੇਹਨ, ਜਗਬੀਰ ਬਰਾੜ, ਜਾਰਜ ਸਾਗਰ ਤੇ ਸੈਂਕੜੇ ਵਰਕਰ ਮÏਜੂਦ ਸਨ |

ਪਿਛਲੀ ਖ਼ਬਰ ਬੀ. ਡੀ. ਏ. ਇਨਕਲੇਵ 'ਚ ਪਾਣੀ ਦੀ ਕਿੱਲਤ ਹੋਵੇਗੀ ਦੂਰ <br/> ਅਗਲੀ ਖ਼ਬਰ ਸੁਰਜੀਤ ਹਾਕੀ ਅਕੈਡਮੀ ਵਿਖੇ ਨਾਮਵਰ ਖੇਡ ਸ਼ਖ਼ਸੀਅਤਾਂ ਨੇ ਖਿਡਾਰੀਆਂ ਨੂੰ ਹਾਕੀ ਦੇ ਗੁਰ ਦੱਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।